ਫਿਰੋਜ਼ਪੁਰ ਮੰਡਲ ਵਲੋਂ ਅੰਮ੍ਰਿਤਸਰ ਤੋਂ ਵਾਇਆ ਬਿਆਸ ਚੱਲਣ ਵਾਲੀਆਂ ਕਈ ਯਾਤਰੂ ਗੱਡੀਆਂ ਰੱਦ

Friday, Sep 25, 2020 - 02:11 AM (IST)

ਬਾਬਾ ਬਕਾਲਾ ਸਾਹਿਬ,(ਰਾਕੇਸ਼)- ਦੇਸ਼ ਭਰ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ਚਲਦਿਆਂ ਕਿਸਾਨਾਂ ਤੇ ਸੰਘਰਸ਼ੀਲ ਜਥੇਬੰਦੀਆਂ ਵੱਲੋਂ 24 ਤੋਂ 26 ਸਤੰਬਰ ਤੱਕ ਵੱਖ-ਵੱਖ ਥਾਵਾਂ 'ਤੇ ਰੇਲ ਰੋਕਣ ਦਾ ਪ੍ਰੋਗਰਾਮ ਉਲੀਕਿਆ ਜਾ ਚੁੱਕਾ ਹੈ। ਜਿਸ ਨੂੰ ਦੇਖਦਿਆਂ ਫਿਰੋਜ਼ਪੁਰ ਮੰਡਲ ਵੱਲੋਂ ਅੰਮ੍ਰਿਤਸਰ ਤੋਂ ਵਾਇਆ ਬਿਆਸ ਜਾਣ ਵਾਲੀਆਂ 14 ਅਹਿਮ ਯਾਤਰੂਆਂ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਰੇਲ ਵਿਭਾਗ ਵੱਲੋਂ ਰੇਲ ਅਤੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਲ ਗੱਡੀਆਂ ਦੇ ਚੱਲਣ ਦਾ ਫੈਸਲਾ ਮੌਕੇ 'ਤੇ ਲਿਆ ਜਾ ਸਕਦਾ ਹੈ। ਰੱਦ ਕੀਤੀਆਂ ਗਈਆਂ ਗੱਡੀਆਂ 'ਚ ਪ੍ਰਮੁੱਖ ਤੌਰ 'ਤੇ ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ, ਕਲਕੱਤਾ, ਨਿਊ ਅਲਪਾਈਗੁੜੀ, ਬਾਂਦਰਾ ਟਰਮੀਨਸ, ਨਾਂਦੇੜ ਸਾਹਿਬ, ਹਰਿਦੁਵਾਰ, ਜੈਨਗਰ, ਨਵੀ ਦਿੱਲੀ, ਡਿਬਰੂਗੜ, ਧਨਬਾਦ, ਜੰਮੂ ਤਵੀ, ਫਿਰੋਜ਼ਪੁਰ ਕੈਂਟ ਆਦਿ ਯਾਤਰੂਆਂ ਗੱਡੀਆਂ ਵਾਪਸੀ ਸਮੇਤ ਰੱਦ ਕੀਤੀਆਂ ਗਈਆਂ ਹਨ।
 


Deepak Kumar

Content Editor

Related News