ਚੈੱਕ ਬਾਊਂਸ ਦੇ ਮਾਮਲੇ ’ਚ ਫਿਰੋਜ਼ਪੁਰ ਦੀ ਅਦਾਲਤ ਨੇ ਕਿਸਾਨ ਨੂੰ ਕੀਤਾ ਬਰੀ
Monday, Feb 24, 2025 - 10:55 AM (IST)

ਜਲਾਲਾਬਾਦ (ਆਦਰਸ਼) : ਜੁਡੀਸ਼ਅਲ ਮੈਜਿਸਟ੍ਰੇਟ ਗੁਰਿੰਦਰ ਪਾਲ ਸਿੰਘ ਦੀ ਅਦਾਲਤ ’ਚ ਚੱਲ ਰਹੇ ਚੈੱਕ ਦੇ ਮਾਮਲੇ ਨੂੰ ਲੈ ਕੇ ਅਦਾਲਤ ਵੱਲੋਂ ਦੋਹਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਕ ਕਿਸਾਨ ਨੂੰ 33 ਲੱਖ 82 ਹਜ਼ਾਰ 925 ਰੁਪਏ ਦੇ ਐੱਚ. ਡੀ. ਐੱਫ. ਸੀ. ਬੈਂਕ ਦੇ ਚੈੱਕ ਬਾਊਂਸ ਦੇ ਮਾਮਲੇ ’ਚ ਕਿਸਾਨ ਨੂੰ ਬਰੀ ਕਰ ਦਿੱਤਾ ਹੈ।
ਇਸ ਮਾਮਲੇ ਦੀ ਦੋਸ਼ੀ ਵੱਲੋਂ ਵਕਾਲਤ ਕਰਦੇ ਜਲਾਲਾਬਾਦ ਦੇ ਵਕੀਲ ਮੋਹਿਤ ਜਾਂਗਿੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਮ. ਐੱਸ. ਗੁਰਦੀਪ ਸਿੰਘ ਕੰਪਨੀ ਵੱਲੋਂ ਜੁਡੀਸ਼ਅਲ ਮੈਜਿਸਟ੍ਰੇਟ ਫਿਰੋਜ਼ਪੁਰ ਗੁਰਿੰਦਰ ਪਾਲ ਸਿੰਘ ਦੀ ਅਦਾਲਤ ’ਚ ਇਕ ਕੇਸ ਹਰਮੇਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਦੇ ਖ਼ਿਲਾਫ਼ ਚੈੱਕ ਬਾਊਂਸ ਦੇ ਮਾਮਲੇ ’ਚ ਐੱਨ. ਆਈ. ਐਕਟ ਦੇ ਤਹਿਤ ਫਾਇਲ ਕੀਤਾ ਗਿਆ ਸੀ ਅਤੇ ਜਿਸ ’ਚ ਚੈੱਕ ਦੀ ਰਾਸ਼ੀ 33 ਲੱਖ 82 ਹਜ਼ਾਰ 925 ਰੁਪਏ ਦੀ ਰਾਸ਼ੀ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਮੋਹਿਤ ਜਾਂਗਿੜ ਨੇ ਦੱਸਿਆ ਕਿ ਅਦਾਲਤ ਵੱਲੋਂ ਕਰੀਬ 2 ਸਾਲ ਚੱਲੇ ਮਾਮਲੇ ’ਚ ਸੁਣਵਾਈ ਕਰਦੇ ਹੋਏ ਕਿਸਾਨ ਹਰਮੇਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਘੱਲ ਖੁਰਦ ਨੂੰ ਬਾਇੱਜ਼ਤ ਬਰੀ ਕਰਾਰ ਕਰ ਦਿੱਤਾ ਹੈ।