ਫਿਰੋਜ਼ਪੁਰ : ਅਕਾਲੀਆਂ ਨੇ ਕੀਤਾ ਕਾਂਗਰਸੀ ਵਰਕਰ 'ਤੇ ਹਮਲਾ, ਹਾਲਤ ਗੰਭੀਰ (ਤਸਵੀਰਾਂ)

Sunday, May 19, 2019 - 12:10 PM (IST)

ਫਿਰੋਜ਼ਪੁਰ : ਅਕਾਲੀਆਂ ਨੇ ਕੀਤਾ ਕਾਂਗਰਸੀ ਵਰਕਰ 'ਤੇ ਹਮਲਾ, ਹਾਲਤ ਗੰਭੀਰ (ਤਸਵੀਰਾਂ)

ਫਿਰੋਜ਼ਪੁਰ (ਮਲਹੋਤਰਾ) : ਪਿੰਡ ਰਾਮੇਵਾਲਾ 'ਚ ਅਕਾਲੀਆਂ ਨੂੰ ਵੋਟਰਾਂ ਨੂੰ ਲੁਭਾਉਣ ਤੋਂ ਰੋਕ ਰਹੇ ਕਾਂਗਰਸ ਸਮਰਥਕ ਨੰਬਰਦਾਰ 'ਤੇ ਅਕਾਲੀ ਸਮਰਥਕਾਂ ਵਲੋਂ ਜਾਨਲੇਵਾ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੰਭੀਰ ਤੌਰ 'ਤੇ ਜ਼ਖਮੀ ਹੋਏ ਕਾਂਗਰਸੀ ਵਰਕਰ ਦੀ ਪਛਾਣ ਅੰਗਰੇਜ਼ ਸਿੰਘ ਵਜੋਂ ਹੋਈ ਹੈ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। 

PunjabKesari

ਜ਼ਖਮੀ ਹਾਲਤ 'ਚ ਪੁਲਸ ਨੂੰ ਜਾਣਕਾਰੀ ਦਿੰਦਿਆਂ ਅੰਗਰੇਜ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਵੋਟ ਪਾਉਣ ਗਿਆ ਸੀ, ਜਿਥੇ ਪਿੰਡ ਦੇ ਹੀ ਕੁਝ ਅਕਾਲੀ ਸਮਰਥਕ ਲੋਕ ਵੋਟਰਾਂ ਨੂੰ ਆਪਣੇ ਹੱਕ 'ਚ ਵੋਟਾਂ ਪਾਉਣ ਲਈ ਲੁਭਾ ਰਹੇ ਸਨ। ਉਸ ਵਲੋਂ ਅਜਿਹਾ ਕਰਨ ਤੋਂ ਰੋਕਣ 'ਤੇ ਉਨ੍ਹਾਂ ਨਾਲ ਉਸ ਦੀ ਤੂੰ-ਤੂੰ ਮੈਂ-ਮੈਂ ਹੋ ਗਈ।

PunjabKesari

ਵੋਟ ਪਾਉਣ ਤੋਂ ਬਾਅਦ ਜਦੋਂ ਉਹ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਰਸਤੇ 'ਚ ਦੋ ਗੱਡੀਆਂ 'ਚ ਸਵਾਰ ਹੋ ਕੇ ਆਏ ਉਕਤ ਅਕਾਲੀ ਸਮਰਥਕਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਅਤੇ ਬੇਸਬੇਟਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਗੱਡੀ ਦੀ ਵੀ ਭੰਨਤੋੜ ਕੀਤੀ। ਇਸ ਦੌਰਾਨ ਇਕ ਹਮਲਾਵਰ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਸੱਜੀ ਲੱਤ ਨੂੰ ਜ਼ਖਮੀ ਕਰ ਦਿੱਤਾ। ਉਸ ਦੇ ਰੌਲਾ ਪਾਉਣ 'ਤੇ ਜਦੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਉਕਤ ਮੁਲਜ਼ਮ ਉਥੋਂ ਭਜ ਗਏ। ਉਨ੍ਹਾਂ ਦੱਸਿਆ ਕਿ ਇਸ ਹਮਲੇ 'ਚ ਉਸ ਦੇ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ।  


author

rajwinder kaur

Content Editor

Related News