ਫਿਰੋਜ਼ਪੁਰ: ਕੇਂਦਰੀ ਜੇਲ 'ਚ ਹਵਾਲਾਤੀਆਂ ਤੋਂ 4 ਮੋਬਾਇਲ ਤੇ 3 ਸਿਮ ਕਾਰਡ ਬਰਾਮਦ
Sunday, Oct 06, 2019 - 11:54 AM (IST)

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੀ ਕੇਂਦਰੀ ਜੇਲ ਦੀ ਤਲਾਸ਼ੀ ਲੈਣ 'ਤੇ 3 ਹਵਾਲਾਤੀਆਂ ਅਤੇ ਇਕ ਕੈਦੀ ਤੋਂ 4 ਮੋਬਾਇਲ ਫੋਨ ਅਤੇ 3 ਸਿਮ ਕਾਰਡ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਉਕਤ ਸਾਮਾਨ ਨੂੰ ਆਪਣੇ ਕਬਜ਼ੇ 'ਚ ਲੈਂਦੇ ਹੋਏ ਹਵਾਲਾਤੀਆਂ ਅਤੇ ਕੈਦੀ ਖਿਲਾਫ ਮਾਮਲਾ ਦਰਜ ਕਰ ਦਿੱਤਾ।