ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਸਹਾਇਕ ਸੁਪਰੀਡੈਂਟ 'ਤੇ ਜਾਨਲੇਵਾ ਹਮਲਾ
Thursday, Sep 19, 2019 - 05:11 PM (IST)

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਬੰਦ ਕੈਦੀ ਵਲੋਂ ਜੇਲ ਦੇ ਸਹਾਇਕ ਸੁਪਰੀਡੈਂਟ 'ਤੇ ਜਾਨਲੇਵਾ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਕਾਰਨ ਸਹਾਇਕ ਸੁਪਰੀਡੈਂਟ ਹਰਭਜਨ ਲਾਲ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਜ਼ੇਰੇ ਇਲਾਜ ਸਹਾਇਕ ਜੇਲ ਸੁਪਰੀਡੈਂਟ ਹਰਭਜਨ ਲਾਲ ਨੇ ਦੱਸਿਆ ਕਿ ਰਾਤ ਕਰੀਬ 11 ਕੁ ਵਜੇ ਉਹ ਆਪਣੀ ਪੁਲਸ ਪਾਰਟੀ ਨਾਲ ਮਿਲ ਕੇ ਜੇਲ ਦਾ ਦੌਰਾ ਕਰ ਰਹੇ ਸਨ। ਕੈਦੀ ਕਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ, ਜੋ ਕਿ ਕਤਲ ਦੇ ਕੇਸ 'ਚ ਸਜ਼ਾ ਭੁਗਤ ਰਿਹਾ ਹੈ, ਦੀ ਤਲਾਸ਼ੀ ਲੈਣ 'ਤੇ ਉਸ ਕੋਲੋ ਇਕ ਮੋਬਾਇਲ ਫੋਨ ਬਰਾਮਦ ਹੋਇਆ ਸੀ।
ਇਸੇ ਗੱਲ ਦੀ ਰਜਿੰਸ਼ ਰੱਖਦੇ ਹੋਏ ਉਸ ਨੇ ਅੱਜ ਸਵੇਰੇ ਮੌਕਾ ਦੇਖ ਕੇ ਸਹਾਇਕ ਸੁਪਰੀਡੈਂਟ 'ਤੇ ਚਮਚ ਨਾਲ ਤਿੱਖਾ ਵਾਰ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।