ਫਿਰੋਜ਼ਪੁਰ ਨਹਿਰ 'ਚੋਂ ਮਿਲੇ 10 ਬੰਬ, ਇਲਾਕੇ 'ਚ ਫੈਲੀ ਸਨਸਨੀ (ਵੀਡੀਓ)

Thursday, Sep 12, 2019 - 03:15 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਨਹਿਰ 'ਚੋਂ 10 ਬੰਬ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮੌਕੇ 'ਤੇ ਪੁੱਜੀ ਪੁਲਸ ਵਲੋਂ ਬੰਬਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਹੁਸੈਨੀਵਾਲਾ ਭਾਰਤ-ਪਾਕਿ ਬਾਰਡਰ ਰੋਡ 'ਤੇ ਇਕ ਸਕੂਲ ਦੇ ਸਾਹਮਣੇ ਨਹਿਰ ਦੇ ਰਜਵਾਹੇ 'ਚੋਂ 10 ਜ਼ਿੰਦਾ ਪੁਰਾਣੇ ਬੰਬ ਮਿਲੇ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਆਰਮੀ ਤੇ ਪੁਲਸ ਵਲੋਂ ਇਲਾਕੇ ਨੂੰ ਚਾਰੇ ਪਾਸੇ ਤੋਂ ਘੇਰ ਕੇ ਸੀਲ ਕਰ ਦਿੱਤਾ ਗਿਆ ਹੈ। 

PunjabKesari ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਫਿਰੋਜ਼ਪੁਰ ਵਿਵੇਕ ਸੋਨੀ ਨੇ ਦੱਸਿਆ ਕਿ ਇਹ ਜ਼ਿੰਦਾ ਪੁਰਾਣੇ ਬੰਬ ਹਨ, ਜੋ ਜੰਗਾਲੇ ਹੋਏ ਹਨ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  


author

Baljeet Kaur

Content Editor

Related News