ਫਿਰੋਜ਼ਪੁਰ ਸਰਹੱਦ ਤੋਂ ਸੀ. ਆਈ. ਏ. ਸਟਾਫ ਵੱਲੋਂ 39 ਕਰੋੜ ਦੀ ਹੈਰੋਇਨ ਬਰਾਮਦ

Thursday, May 14, 2020 - 01:42 PM (IST)

ਫਿਰੋਜ਼ਪੁਰ (ਕੁਮਾਰ)— ਫਿਰੋਜ਼ਪੁਰ-ਭਾਰਤ-ਪਾਕਿਸਤਾਨ ਬਾਰਡਰ 'ਤੇ ਸੀ. ਆਈ. ਏ. ਸਟਾਫ ਦੀ ਪੁਲਸ ਨੇ 7 ਕਿੱਲੋ 700 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕਰੀਬ 39 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਖੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਨੇ ਤੋੜਿਆ ਦਮ, ਮਰਨ ਤੋਂ ਪਹਿਲਾਂ ਦੱਸਿਆ ਹੈਰਾਨ ਕਰਦਾ ਸੱਚ

ਮਿਲੀ ਜਾਣਕਾਰੀ ਮੁਤਾਬਕ ਇਹ ਹੈਰੋਇਨ ਫਿਰੋਜ਼ਪੁਰ ਭਾਰਤ ਪਾਕਿਸਤਾਨ ਬਾਰਡਰ ਦੀ ਬੀ. ਐੱਸ. ਐੱਫ ਦੀ ਚੌਕੀ ਡੀ. ਟੀ. ਮਲ ਦੇ ਏਰੀਆ ਤੋਂ ਬਰਾਮਦ ਹੋਈ ਹੈ ਅਤੇ ਪਾਕਿਸਤਾਨੀ ਤਸਕਰਾਂ ਵੱਲੋਂ ਹੈਰੋਇਨ ਦੀ ਇਹ ਖੇਪ ਭਾਰਤ 'ਚ ਭੇਜੀ ਗਈ ਸੀ। ਇਸ ਨੂੰ ਭਾਰਤੀ ਤਸਕਰਾਂ ਨੂੰ ਵੱਲੋਂ ਅੱਗੇ ਡਿਲਿਵਰ ਕੀਤਾ ਜਾਣਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਅਜੇ ਵੀ ਬੀ. ਐੱਸ. ਐੱਫ. ਦੀ 29 ਬਟਾਲੀਅਨ ਨੂੰ ਨਾਲ ਲੈ ਕੇ ਸਰਚ ਆਪਰੇਸ਼ਨ ਜਾਰੀ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਜਲੰਧਰ ਪੁਲਸ ਨੂੰ ਝਟਕਾ, ਨਾਕੇ ਦੌਰਾਨ ASI 'ਤੇ ਗੱਡੀ ਚੜ੍ਹਾਉਣ ਵਾਲੇ ਨੌਜਵਾਨ ਨੂੰ ਮਿਲੀ ਜ਼ਮਾਨਤ

 


shivani attri

Content Editor

Related News