ਫਿਰੋਜ਼ਪੁਰ ਜ਼ਿਲ੍ਹੇ ''ਚ ਪਹਿਲੀ ਵਾਰ ਇਕ ਦਿਨ ''ਚ ਸਾਹਮਣੇ ਆਏ ਕੋਰੋਨਾ ਦੇ 166 ਨਵੇਂ ਮਾਮਲੇ

Monday, Aug 17, 2020 - 11:14 PM (IST)

ਫਿਰੋਜ਼ਪੁਰ ਜ਼ਿਲ੍ਹੇ ''ਚ ਪਹਿਲੀ ਵਾਰ ਇਕ ਦਿਨ ''ਚ ਸਾਹਮਣੇ ਆਏ ਕੋਰੋਨਾ ਦੇ 166 ਨਵੇਂ ਮਾਮਲੇ

ਫਿਰੋਜ਼ਪੁਰ/ਗੁਰੂਹਰਸਹਾਏ, (ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ, ਖੁੱਲਰ, ਆਨੰਦ, ਆਵਲਾ, ਸੁਦੇਸ਼)– ਕੋਰੋਨਾ ਵਾਇਰਸ ਨੇ ਿਂੲਕ ਵਾਰ ਫਿਰ ਆਪਣਾ ਭਿਅੰਕਰ ਰੂਪ ਦਿਖਾਇਆ ਹੈ ਅਤੇ ਇਕ ਦਿਨ ’ਚ ਹੀ ਜ਼ਿਲਾ ਫਿਰੋਜ਼ਪੁਰ ਦੇ 166 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਇਨ੍ਹਾਂ ’ਚੋਂ 46 ਮਾਮਲੇ ਅਜਿਹੇ ਹਨ ਜੋ ਕੋਰੋਨਾ ਰੋਗੀਆਂ ਦੇ ਸਿੱਧੇ ਸੰਪਰਕ ’ਚ ਰਹੇ ਹਨ। ਅੱਜ ਪਾਜ਼ੇਟਿਵ ਆਏ ਮਾਮਲਿਆਂ ’ਚ 38 ਨਵੇਂ ਕੇਸ ਹਨ, ਜਦਕਿ 28 ਪੁਲਸ ਕਰਮਚਾਰੀ ਕੋਰੋਨਾ ਪੀਡ਼ਤ ਪਾਏ ਗਏ ਹਨ। ਸਾਰੇ ਪਾਜ਼ੇਟਿਵ ਪਾਏ ਗਏ ਰੋਗੀਆਂ ਨੂੰ ਘਰ ’ਚ ਹੀ ਆਈਸੋਲੇਸ਼ਨ ’ਚ ਰਹਿਣ ਜਾਂ ਆਈਸੋਲੇਸ਼ਨ ਵਾਰਡ ’ਚ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਸਰਜਨ ਅਨੁਸਾਰ ਹੁਣ ਤੱਕ ਜ਼ਿਲੇ ’ਚ ਕੋਰੋਨਾ ਦੇ ਕੁੱਲ 1,118 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨਾਂ ’ਚੋਂ 456 ਲੋਕ ਠੀਕ ਹੋਏ ਹਨ, ਜਦਕਿ 646 ਐਕਟਿਵ ਮਾਮਲੇ ਹਨ। ਉਨ੍ਹਾਂ ਦੱਸਿਆ ਕਿ ਪੀ. ਜੀ. ਆਈ. ’ਚ ਦਾਖਲ ਫਿਰੋਜ਼ਪੁਰ ਦੇ ਇਕ ਕੋਰੋਨਾ ਪੀਡ਼ਤ ਵਿਅਕਤੀ ਦੀ ਸੋਮਵਾਰ ਨੂੰ ਮੌਤ ਹੋਣ ਤੋਂ ਬਾਅਦ ਜ਼ਿਲੇ ’ਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਸੰਖਿਆ 17 ਹੋ ਗਈ ਹੈ।


author

Bharat Thapa

Content Editor

Related News