ਹੜ੍ਹ ਕਾਰਨ ਪਾਕਿਸਤਾਨ ਪਹੁੰਚੀ ਵਿਅਕਤੀ ਦੀ ਲਾਸ਼ ਬਰਾਮਦ

Saturday, Aug 24, 2019 - 05:03 PM (IST)

ਹੜ੍ਹ ਕਾਰਨ ਪਾਕਿਸਤਾਨ ਪਹੁੰਚੀ ਵਿਅਕਤੀ ਦੀ ਲਾਸ਼ ਬਰਾਮਦ

ਫਿਰੋਜ਼ਪੁਰ (ਕੁਮਾਰ, ਮਨਦੀਪ)—ਹੜ੍ਹ ਦੀ ਮਾਰ 'ਚ ਇਕ ਵਿਅਕਤੀ ਦੀ ਲਾਸ਼ ਪਾਕਿਸਤਾਨ 'ਚ ਵਹਿ ਕੇ ਚਲੀ ਗਈ। ਉਸ ਦੀ ਪੁਸ਼ਟੀ ਉਸ ਵੇਲੇ ਹੋਈ ਜਦੋਂ ਕੱਲ ਸ਼ਾਮ ਨੂੰ ਇੰਡੋ ਪਾਕਿਸਤਾਨ ਸਰਹੱਦ 'ਤੇ ਭਾਰਤੀ ਸੀਮਾ ਸੁਰੱਖਿਆ ਫੋਰਸ ਦੀ ਪਾਕਿਸਤਾਨ ਦੇ ਰੇਂਜਰਾਂ ਨਾਲ ਫਲੈਗ ਮੀਟਿੰਗ ਹੋਈ। ਇਹ ਮੀਟਿੰਗ ਪਾਕਿਸਤਾਨ ਦੇ ਕੰਪਨੀ ਕਮਾਂਡਰ ਨੇ ਭਾਰਤੀ ਬੀ.ਐੱਸ.ਐੱਫ. ਦੇ ਕੰਪਨੀ ਕਮਾਂਡਰ ਨੂੰ ਦੱਸਿਆ ਕਿ ਇਸ ਸਤਲੁਜ ਦੀ ਹੜ੍ਹ ਵਾਲੀ ਸਥਿਤੀ 'ਚ ਇਕ ਭਾਰਤੀ ਵਿਅਕਤੀ ਸਤਲੁਜ ਦੇ ਤੇਜ਼ ਵਹਾਅ 'ਚ ਪਾਕਿਸਤਾਨ ਵਲੋਂ ਵਹਿ ਕੇ ਆਇਆ ਹੈ, ਜਿਸ ਦੀ ਜੇਬ 'ਚੋਂ 10 ਰੁਪਏ ਦਾ ਭਾਰਤੀ ਨੋਟ ਮਿਲਿਆ ਹੈ। ਇਸ ਵਿਅਕਤੀ ਦੀ ਫੋਟੋ ਪਾਕਸਿਤਾਨ ਦੇ ਰੇਂਜਰਾਂ ਵਲੋਂ ਬੀ.ਐੱਸ.ਐੱਫ ਦੇ ਰੇਂਜਰਾਂ ਨੂੰ ਦੇ ਦਿੱਤੀ ਗਈ ਹੈ ਅਤੇ ਫੋਟੋ ਅੱਗੇ ਪੁਲਸ ਨੂੰ ਦੇ ਕੇ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ। ਇਹ ਖਬਰ ਆਪਣੇ ਆਪ 'ਚ ਬਹੁਤ ਵੱਡੀ ਹੈ ਕਿਉਂਕਿ ਸਰਕਾਰ ਵਲੋਂ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਪਰ ਇਸ ਤਰ੍ਹਾਂ ਨਾਲ ਪਾਕਿਸਤਾਨ 'ਚ ਇਕ ਭਾਰਤੀ ਵਿਅਕਤੀ ਦੀ ਲਾਸ਼ ਮਿਲਣਾ ਇਹ ਦਰਸਾਉਂਦਾ ਹੈ ਕਿ ਪਤਾ ਨਹੀਂ ਕਿੰਨੇ ਵਿਅਕਤੀ ਇਸ ਤਰ੍ਹਾਂ ਹੜ੍ਹ 'ਚ ਵਹਿ ਚੁੱਕੇ ਹਨ।


author

Shyna

Content Editor

Related News