ਫਿਰੋਜ਼ਪੁਰ ''ਚ ਸੀਵਰੇਜ ਦੀ ਜਾਂਚ ਲਈ ਸੀ.ਬੀ.ਆਈ ਨੇ ਪੁੱਟਣੇ ਸ਼ੁਰੂ ਕੀਤੇ ਖੱਡੇ

03/14/2019 2:12:08 PM

ਫਿਰੋਜ਼ਪੁਰ (ਸਨੀ) - ਫਿਰੋਜ਼ਪੁਰ ਛਾਉਣੀ 'ਚ ਪੈ ਰਹੇ ਸੀਵਰੇਜ ਦੀ ਅੱਜ ਸੀ. ਬੀ. ਆਈ. ਟੀਮ ਵਲੋਂ ਵੱਖ-ਵੱਖ ਖੱਡੇ ਖੋਦ ਕੇ ਜਾਂਚ ਕੀਤੀ ਜਾ ਰਹੀ ਹੈ। ਸੀਵਰੇਜ ਦੀ ਜਾਂਚ ਕਰਨ ਲਈ ਆਈ ਸੀ. ਬੀ. ਆਈ. ਟੀਮ ਇਕ ਹਫਤਾ ਫਿਰੋਜ਼ਪੁਰ ਰਹੇਗੀ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਕੈਟੋਨਮੈਂਟ ਬੋਰਡ ਵਲੋਂ 2013 'ਚ ਕਰੀਬ 13 ਕਰੋੜ ਦੀ ਲਾਗਤ ਨਾਲ ਵੱਖ-ਵੱਖ ਇਲਾਕਿਆਂ 'ਚ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੀ ਜਾਂਚ ਲਈ ਸੀ. ਬੀ. ਆਈ. ਟੀਮ ਫਿਰੋਜ਼ਪੁਰ ਛਾਉਣੀ ਪਹੁੰਚੀ ਸੀ। ਸੀਵਰੇਜ ਨੂੰ ਲੈ ਕੇ ਸ਼ਿਕਾਇਤਾਂ ਮਿਲਣ 'ਤੇ ਕੁਝ ਸਾਲ ਪਹਿਲਾਂ ਸੀ.ਬੀ.ਆਈ. ਨੇ ਮਾਮਲਾ ਦਰਜ ਕਰਕੇ ਛਾਉਣੀ ਖੇਤਰ ਦੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਸਨ, ਜਿਸ 'ਚ ਪਾਏ ਗਏ ਸੀਵਰੇਜ 'ਚ ਸਰਕਾਰੀ ਸਪੈਸੀਫਿਕੇਸ਼ਨ ਅਨੁਸਾਰ ਕੰਮ ਪੂਰਾ ਨਾ ਹੋਣ, ਪੂਰਾ ਸੀਵਰੇਜ ਨਾ ਪਾਉਣ ਅਤੇ ਸਹੀ ਮਟੀਰੀਅਨ ਦੀ ਵਰਤੋਂ ਨਾ ਕਰਨ ਦੇ ਦੇਸ਼ ਲਗੇ ਸਨ। ਫਿਰੋਜ਼ਪੁਰ ਪੁੱਜੀ ਸੀ. ਬੀ. ਆਈ. ਦੀ ਟੀਮ ਨੇ ਉਕਤ ਦੋਸ਼ਾਂ ਦੀ ਜਾਂਚ ਕੀਤੀ ਅਤੇ ਪਤਾ ਲਾਇਆ ਕਿ ਛਾਉਣੀ ਖੇਤਰ 'ਚ ਸੀਵਰੇਜ ਸਹੀ ਪਾਇਆ ਗਿਆ ਹੈ ਜਾਂ ਨਹੀਂ।


rajwinder kaur

Content Editor

Related News