ਫਿਰੋਜ਼ਪੁਰ ਦੇ ਨਵਦੀਪ ਅਗਰਵਾਲ ਨੇ UPSC ਪ੍ਰੀਖਿਆ ''ਚ ਕੀਤਾ 150ਵਾਂ ਸਥਾਨ ਹਾਸਲ, ਬਣਿਆ IPS
Tuesday, May 31, 2022 - 04:46 PM (IST)
ਫਿਰੋਜ਼ਪੁਰ(ਸੰਨੀ): ਫਿਰੋਜ਼ਪੁਰ ਜ਼ਿਲ੍ਹੇ ਦੇ ਨਵਦੀਪ ਅਗਰਵਾਲ ਨੇ ਦੇਸ਼ ਭਰ 'ਚ UPSC ਪ੍ਰੀਖਿਆ ਦੇ ਨਤੀਜੇ 'ਚ 150ਵਾਂ ਰੈਂਕ ਹਾਸਲ ਕੀਤਾ ਹੈ। ਜਾਣਕਾਰੀ ਦਿੰਦਿਆਂ ਨਵਦੀਪ ਨੇ ਦੱਸਿਆ ਕਿ 2016 ਵਿਚ ਉਸਨੇ ਆਈ.ਐੱਫ.ਐੱਸ ਦੀ ਪ੍ਰੀਖਿਆ ਦਿੱਤੀ ਸੀ ਪਰ ਉਹ ਉਸ ਵਿਚ ਸਫ਼ਲ ਨਹੀਂ ਹੋ ਸਕਿਆ ਸੀ। ਜਿਸ ਤੋਂ 5 ਸਾਲਾਂ ਬਾਅਦ ਜਨਵਰੀ 2021 ਵਿਚ ਉਸ ਨੇ ਇਕ ਵਾਰ ਫਿਰ ਪ੍ਰੀਖਿਆ ਦੇਣ ਦਾ ਫ਼ੈਸਲਾ ਕੀਤਾ। ਉਸ ਨੇ ਦਿਨ-ਰਾਤ ਇਕ ਕਰਕੇ ਤਿਆਰੀ ਕਰਨ 'ਤੇ ਧਿਆਨ ਦਿੱਤਾ, ਜਿਸ ਕਾਰਨ ਉਸ ਨੇ ਪਹਿਲੀ ਵਾਰ ਪ੍ਰੀਖਿਆ ਵਿਚ ਸ਼ਾਮਲ ਹੋਣ 'ਤੇ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਮਾਪਿਆਂ ਦਾ 18 ਸਾਲਾ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ, ਇਲਾਜ ਦੌਰਾਨ ਹੋਈ ਮੌਤ
ਨਵਦੀਪ ਨੇ ਕਿਹਾ ਕਿ ਸਾਲ 2017 ਵਿਚ ਉਸਨੇ ਪਠਾਨਕੋਟ ਵਿਚ ਉਪ ਜੰਗਲਾਤ ਅਫ਼ਸਰ ਵਜੋਂ ਜੁਆਇਨਿੰਗ ਕੀਤੀ ਸੀ। ਇਸ ਤੋਂ ਇਲਾਵਾ ਉਹ ਬਠਿੰਡਾ ਵਿਚ ਜ਼ਿਲ੍ਹਾ ਜੰਗਲਾਤ ਅਫ਼ਸਰ ਵਜੋਂ ਤਾਇਨਾਤ ਹੈ। ਨਵਦੀਪ ਦੇ ਪਰਿਵਾਰ ਵਾਲੇ ਉਸ ਦੀ ਇਸ ਸਫ਼ਲਤਾ ਨੂੰ ਲੈ ਕੇ ਬਹੁਤ ਖੁਸ਼ ਹਨ
ਇਹ ਵੀ ਪੜ੍ਹੋ- ਖੰਨਾ 'ਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।