ਧੁੰਦ ਕਾਰਨ ਰੇਲ ਆਵਾਜਾਈ ਪ੍ਰਭਾਵਿਤ, 11 ਟਰੇਨਾਂ ਕੀਤੀਆਂ ਰੱਦ

Thursday, Dec 12, 2019 - 12:00 PM (IST)

ਧੁੰਦ ਕਾਰਨ ਰੇਲ ਆਵਾਜਾਈ ਪ੍ਰਭਾਵਿਤ, 11 ਟਰੇਨਾਂ ਕੀਤੀਆਂ ਰੱਦ

ਫਿਰੋਜ਼ਪੁਰ (ਸੰਨੀ) - ਸੰਘਣੀ ਧੁੰਦ ਦੇ ਕਾਰਨ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ 11 ਮੇਲ ਟਰੇਨਾਂ, ਜੋ ਦੋਵੇਂ ਪਾਸਿਆਂ ਤੋਂ ਆ ਰਹੀਆਂ ਹਨ, ਰੱਦ ਕਰ ਦਿੱਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਟਰੇਨਾਂ ’ਚ ਬਠਿੰਡਾ ਤੋਂ ਜੰਮੂਤਵੀ, ਜੰਮੂਤਵੀ ਤੋਂ ਹਾਵੜਾ, ਅੰਮਿ੍ਤਸਰ ਤੋਂ ਗੋਰਖਪੁਰ, ਚੰਡੀਗੜ੍ਹ੍ ਤੋਂ ਅੰਮਿ੍ਤਸਰ, ਸ੍ਰੀ ਗੰਗਾਨਗਰ ਤੋਂ ਜੰਮੂਤਵੀ, ਫਿਰੋਜ਼ਪੁਰ ਤੋਂ ਧਨਬਾਦ ਜਾਣ ਵਾਲੀਆਂ ਕਈ ਰੇਲ ਗੱਡੀਆਂ ਸ਼ਾਮਲ ਹਨ। ਟਰੇਨਾਂ ਦੇ ਰੱਦ ਹੋਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


 


author

rajwinder kaur

Content Editor

Related News