ਦੋ ਮਹੀਨੇ ਪਹਿਲਾਂ ਗਲਤ ਟਰੇਨ ’ਚ ਬੈਠ ਲਖਨਊ ਪੁੱਜਾ ਬੱਚਾ ਸੁਰੱਖਿਅਤ ਵਾਪਸ ਲਿਆਂਦਾ

Friday, May 29, 2020 - 07:09 PM (IST)

ਦੋ ਮਹੀਨੇ ਪਹਿਲਾਂ ਗਲਤ ਟਰੇਨ ’ਚ ਬੈਠ ਲਖਨਊ ਪੁੱਜਾ ਬੱਚਾ ਸੁਰੱਖਿਅਤ ਵਾਪਸ ਲਿਆਂਦਾ

ਫਿਰੋਜ਼ਪੁਰ (ਕੁਮਾਰ) - ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਦੇ ਯਤਨਾਂ ਸਦਕਾ ਇੱਕ 12 ਸਾਲਾ ਲੜਕਾ ਸ਼ੁੱਕਰਵਾਰ ਨੂੰ ਦੋ ਮਹੀਨਿਆਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕਿਆ ਹੈ। ਬੱਚਾ ਆਪਣੀ ਦਾਦੀ ਨੂੰ ਮਿਲਣ ਲਈ ਦੋ ਮਹੀਨੇ ਪਹਿਲਾਂ ਇਕ ਮਾਲ ਗੱਡੀ ਵਿਚ ਬੈਠ ਗਿਆ ਸੀ ਪਰ ਬਿਹਾਰ ਪਹੁੰਚਣ ਦੀ ਬਜਾਏ ਲਖਨਊ ਪਹੁੰਚ ਗਿਆ। ਬੱਚੇ ਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸੇ ਦੌਰਾਨ ਲਖਨਊ ਪ੍ਰਸ਼ਾਸਨ ਦੀ ਬਾਲ ਭਲਾਈ ਕਮੇਟੀ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬੱਚਾ ਲਖਨਊ ਹੋਣ ਬਾਰੇ ਸੂਚਨਾ ਮਿਲੀ, ਜਿਸ ‘ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ, ਬੱਚੇ ਨੂੰ ਫਿਰੋਜ਼ਪੁਰ ਵਾਪਸ ਲਿਆਉਣ ਲਈ 27 ਮਈ ਨੂੰ ਫਿਰੋਜ਼ਪੁਰ ਤੋਂ ਲਖਨਊ ਇੱਕ ਕਾਰ ਰਵਾਨਾ ਕੀਤੀ ਗਈ।

ਪੜ੍ਹੋ ਇਹ ਵੀ ਖਬਰ - ਚੀਲ ਦੇ ਰੁੱਖਾਂ ਕਰਕੇ ਸੜ ਰਹੇ ਹਨ ਉੱਤਰਾਖੰਡ ਦੇ ਜੰਗਲ (ਵੀਡੀਓ)

ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਬੱਚਾ ਬਿਹਾਰ ਵਿਚ ਰਹਿੰਦੀ ਆਪਣੀ ਦਾਦੀ ਨੂੰ ਮਿਲਣ ਲਈ ਇਕ ਮਾਲਗੱਡੀ ਵਿਚ ਬੈਠ ਗਿਆ ਸੀ। ਪਰਿਵਾਰ ਉਸਦੀ ਭਾਲ ਕਰਦਾ ਰਿਹਾ ਪਰ ਉਹ ਲਖਨਊ ਪਹੁੰਚ ਗਿਆ ਸੀ। ਜਿਵੇਂ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਬੱਚਾ ਲਖਨਊ ਵਿੱਚ ਹੈ ਤੇ ਸੁਰੱਖਿਅਤ ਹੈ, ਉਸਨੂੰ ਲਿਆਉਣ ਲਈ ਇੱਕ ਬਾਲ ਭਲਾਈ ਕਮੇਟੀ ਦੇ ਮੈਂਬਰ ਨੂੰ ਕਾਰ ਵਿੱਚ ਲਖਨਊ ਭੇਜਿਆ ਅਤੇ ਕਮੇਟੀ ਮੈਂਬਰ ਬੱਚੇ ਨੂੰ ਫਿਰੋਜ਼ਪੁਰ ਵਾਪਸ ਲੈ ਆਏ, ਜਿਸ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨੇ ਉਨ੍ਹਾਂ ਦੇ ਪਿਤਾ ਦੇ ਹਵਾਲੇ ਕਰ ਦਿੱਤਾ। ਡਿਪਟੀ ਕਮਿਸ਼ਨਰ ਨੇ ਬੱਚੇ ਨੂੰ ਇੱਕ ਚਾਕਲੇਟ ਬਾਕਸ ਵੀ ਦਿੱਤਾ, ਅਤੇ ਨਾਲ ਹੀ ਸਮਝਾਇਆ ਕਿ ਭਵਿੱਖ ਵਿੱਚ ਉਹ ਆਪਣੇ ਆਪ ਘਰੋਂ ਇੱਕਲਾ ਬਾਹਰ ਨਹੀਂ ਜਾਵੇਗਾ।

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

ਡਿਪਟੀ ਕਮਿਸ਼ਨਰ ਨੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।ਬੱਚੇ ਦੇ ਪਿਤਾ ਉਦੈ ਸ਼ੰਕਰ ਕੁਮਾਰ ਜੋ ਸਥਾਨਕ ਸਕੂਲ ਵਿਚ ਅਧਿਆਪਕ ਹਨ, ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਦਾ ਇਸ ਮਦਦ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਉਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੱਚੇ ਦੇ ਲਖਨਊ ਵਿੱਚ ਹੋਣ ਦੀ ਸੂਚਨਾ ਮਿਲੀ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਇੱਕ ਕਾਰ ਨੂੰ ਉਸਦੇ ਬੇਟੇ ਨੂੰ ਘਰ ਵਾਪਸ ਲਿਆਉਣ ਲਈ ਰਵਾਨਾ ਕੀਤਾ ਗਿਆ। ਦੋ ਮਹੀਨਿਆਂ ਬਾਅਦ, ਉਹ ਆਪਣੇ ਬੱਚੇ ਨੂੰ ਵਾਪਸ ਲੈ ਕੇ ਬਹੁਤ ਖੁਸ਼ ਹੈ।

ਕੀ ਕਦੇ ਕਿਸੇ ਨੂੰ ਪਤਾ ਸੀ, ਦਵਾਈਆਂ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਨਗੀਆਂ


author

rajwinder kaur

Content Editor

Related News