ਮਹਿਲਾ ਸਬ-ਇੰਸਪੈਕਟਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਤਨੀ ਨੇ ਵੀ ਕੀਤੀ ਆਤਮਹੱਤਿਆ

Sunday, Oct 11, 2020 - 06:43 PM (IST)

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਤੋਂ ਇਕ ਬੇਹੁਦ ਦੁਖਦ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬ ਪੁਲਸ ਦੀ ਬੀਬੀ ਸਬ-ਇੰਸਪੈਕਟਰ 'ਤੇ ਬਲੈਕਮੇਲ ਕਰਨ ਅਤੇ 18 ਲੱਖ ਰੁਪਏ ਠੱਗਣ ਦਾ ਦੋਸ਼ ਲਗਾਉਣ ਤੋਂ ਬਾਅਦ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਵਿਕਰਮਜੀਤ ਦੀ ਪਤਨੀ ਨੇ ਵੀ ਪਤੀ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਆਤਮਹੱਤਿਆ ਕਰ ਲਈ ਹੈ। ਦਰਅਸਲ ਬੀਤੇ ਦਿਨੀਂ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਸਥਿਤ ਹੋਟਲ ਮਾਹਲ ਵਿਚ ਵਿਕਰਮਜੀਤ ਸਿੰਘ ਨਾਮਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ ਸੀ।

ਇਹ ਵੀ ਪੜ੍ਹੋ :  ਅੱਧੀ ਰਾਤ ਨੂੰ ਗੋਲ਼ੀਆਂ ਦੀਆਂ ਆਵਾਜ਼ਾਂ ਨਾਲ ਕੰਬਿਆ ਜ਼ੀਰਕਪੁਰ, ਓਵਰਟੇਕ ਨੂੰ ਲੈਕੇ ਨੌਜਵਾਨ ਦਾ ਕਤਲ

PunjabKesari

ਖ਼ੁਦਕੁਸ਼ੀ ਦਾ ਕਾਰਣ ਸਬ-ਇੰਸਪੈਕਟਰ ਸੰਦੀਪ ਕੌਰ ਵਲੋਂ ਤੰਗ ਪ੍ਰੇਸ਼ਾਨ ਕਰਨਾ ਦੱਸਿਆ ਜਾ ਰਿਹਾ ਹੈ, ਜਿਸ ਤੋਂ ਦੁਖੀ ਹੋ ਕੇ ਵਿਕਰਮਜੀਤ ਨੇ ਖ਼ੁਦਕੁਸ਼ੀ ਕਰ ਲਈ। ਪਤੀ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਪਤਨੀ ਸਰਬਜੀਤ ਕੌਰ ਨੇ ਘਰ ਦੀ ਛੱਤ 'ਤੇ ਲੱਗੀਆਂ ਗਰਿੱਲਾਂ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ :  ਬਠਿੰਡਾ ਕਾਂਡ : ਇਕੋ ਚਿਤਾ 'ਤੇ ਹੋਇਆ ਪਿਤਾ ਸਣੇ ਤਿੰਨ ਬੱਚਿਆਂ ਦਾ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ

PunjabKesari

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਤੀ ਦੀ ਮੌਤ ਕਾਰਣ ਸਦਮੇ ਵਿਚ ਅਤੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਉਨ੍ਹਾਂ ਦੀ ਧੀ ਨੇ ਫਾਹਾ ਲੈ ਕੇ ਆਤਮਹੱਤਿਆ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਵਿਕਰਮਜੀਤ ਸਿੰਘ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਸੁਸਾਇਡ ਨੋਟ ਵੀ ਲਿਖਿਆ ਅਤੇ 5 ਆਡੀਓ ਮੈਸੇਜ ਰਿਕਾਰਡ ਕਰਕੇ ਆਪਣੀ ਪਤਨੀ ਤੇ ਧੀ ਨੂੰ ਭੇਜੇ ਸਨ।

ਇਹ ਵੀ ਪੜ੍ਹੋ :  ਜਲੰਧਰ ਦੀ ਕੁਸੁਮ ਤੋਂ ਬਾਅਦ ਰਾਮਪੁਰਾ ਦੀ ਪਰਮਿੰਦਰ ਨੇ ਚਟਾਈ ਲੁਟੇਰਿਆਂ ਨੂੰ ਧੂੜ, ਵੀਡੀਓ ਦੇਖ ਹੋਵੋਗੇ ਹੈਰਾਨ

PunjabKesari

ਡੇਢ ਪੇਜ ਦੇ ਸੁਸਾਇਡ ਨੋਟ ਅਤੇ ਆਡੀਓ ਮੈਸੇਜ ਵਿਚ ਵਿਕਰਮਜੀਤ ਨੇ ਕਿਹਾ ਕਿ ਉਹ ਮਹਿਲਾ ਸਬ ਇੰਸਪੈਕਟਰ ਸੰਦੀਪ ਕੌਰ ਤੋਂ ਤੰਗ ਆ ਕੇ ਜਾਨ ਦੇ ਰਿਹਾ ਹੈ ਅਤੇ ਉਸ ਦੀ ਮੌਤ ਲਈ ਸੰਦੀਪ ਕੌਰ ਹੀ ਜ਼ਿੰਮੇਵਾਰ ਹੈ। ਸੰਦੀਪ ਕੌਰ ਨਵਾਂਪਿੰਡ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਜੱਗਾ ਬਾਊਂਸਰ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਨੇ ਫੇਸਬੁਕ 'ਤੇ ਲਈ ਜ਼ਿੰਮੇਵਾਰੀ


Gurminder Singh

Content Editor

Related News