ਹੈਰੋਇਨ ਸਮੇਤ ਮਹਿਲਾ ਸਮੱਗਲਰ ਕਾਬੂ

Saturday, Feb 03, 2018 - 05:29 AM (IST)

ਹੈਰੋਇਨ ਸਮੇਤ ਮਹਿਲਾ ਸਮੱਗਲਰ ਕਾਬੂ

ਮੋਗਾ, (ਅਜ਼ਾਦ)- ਨਸ਼ੀਲੇ ਪਦਾਰਥਾਂ ਅਤੇ ਹੈਰੋਇਨ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਮੋਗਾ ਪੁਲਸ ਨੇ ਇਕ ਔਰਤ ਮਹਿਲਾ ਸਮੱਗਲਰ ਨੂੰ ਕਾਬੂ ਕਰਕੇ ਉਸ ਤੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਬਲਜਿੰਦਰ ਕੌਰ ਨਿਵਾਸੀ ਪਿੰਡ ਚੁੱਘਾ ਬਸਤੀ ਹੈਰੋਇਨ ਦਾ ਕਥਿਤ ਤੌਰ 'ਤੇ ਧੰਦਾ ਕਰਦੀ ਹੈ ਅਤੇ ਇਸ ਸਬੰਧ 'ਚ ਐੱਸ. ਟੀ. ਐੱਫ. ਬਰਨਾਲਾ ਵੱਲੋਂ ਵੀ ਸਾਨੂੰ ਜਾਣਕਾਰੀ ਮਿਲੀ ਸੀ ਕਿ ਅੱਜ ਉਨ੍ਹਾਂ ਦੇ ਘਰ ਛਾਪਾਮਾਰੀ ਕਰਕੇ 26 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨੂੰ ਪੁਲਸ ਨੇ ਤੁਰੰਤ ਹਿਰਾਸਤ 'ਚ ਲੈ ਲਿਆ। ਸਮੱਗਲਰ ਖਿਲਾਫ ਥਾਣਾ ਧਰਮਕੋਟ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਉਨ੍ਹਾਂ ਦੇ ਘਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਆਪਣੇ ਕਬਜ਼ੇ 'ਚ ਲੈ ਲਏ, ਤਾਂਕਿ ਉਨ੍ਹਾਂ ਦੀ ਜਾਂਚ ਕਰਕੇ ਇਹ ਪਤਾ ਲੱਗ ਸਕੇ ਕਿ ਉਕਤ ਨਸ਼ੀਲੇ ਪਦਾਰਥਾਂ ਦੇ ਧੰਦੇ 'ਚ ਕੌਣ-ਕੌਣ ਸ਼ਾਮਲ ਹਨ ਅਤੇ ਕਿਹੜੇ ਲੋਕ ਹੈਰਇਨ ਖਰੀਦ ਕਰਨ ਲਈ ਇਨ੍ਹਾਂ ਦੇ ਘਰ ਆਉਂਦੇ ਹਨ। 
ਸੂਤਰਾਂ ਅਨੁਸਾਰ ਕਈ ਪੁਲਸ ਅਧਿਕਾਰੀ ਉਨ੍ਹਾਂ ਦੇ ਘਰ ਇਸ ਨਹੀਂ ਜਾਂਦੇ ਸਨ ਕਿ ਉਨ੍ਹਾਂ ਦੇ ਘਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਔਰਤ ਦਾ ਪਤੀ ਮੱਸਾ ਸਿੰਘ ਪਹਿਲਾਂ ਹੀ ਨਸ਼ੀਲੇ ਪਦਾਰਥਾਂ  ਦੇ ਮਾਮਲੇ 'ਚ ਜੇਲ 'ਚ ਬੰਦ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖਣ ਉਪਰੰਤ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਮਹਿਲਾ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News