ਮਹਿਲਾ ਸਮੱਗਲਰ ਨੂੰ 10 ਸਾਲ ਦੀ ਕੈਦ, 1 ਲੱਖ ਜੁਰਮਾਨਾ

01/16/2018 2:15:45 AM

ਹੁਸ਼ਿਆਰਪੁਰ, (ਜ.ਬ.)- ਨਸ਼ੀਲਾ ਪਦਾਰਥ ਰੱਖਣ ਦੀ ਦੋਸ਼ੀ ਮਹਿਲਾ ਸਮੱਗਲਰ ਪਰਮਜੀਤ ਕੌਰ ਉਰਫ਼ ਰਾਣੀ ਪਤਨੀ ਸੋਹਣ ਲਾਲ ਵਾਸੀ ਸਰਹਾਲਾ ਕਲਾਂ ਚੱਬੇਵਾਲ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਪੀ. ਐੱਸ. ਰਾਏ ਦੀ ਅਦਾਲਤ ਨੇ ਸੋਮਵਾਰ ਨੂੰ 10 ਸਾਲ ਦੀ ਕੈਦ ਦੇ ਨਾਲ-ਨਾਲ 1 ਲੱਖ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਹੀਂ ਕਰਨ 'ਤੇ 6 ਮਹੀਨੇ ਹੋਰ ਕੈਦ ਕੱਟਣੀ ਹੋਵੇਗੀ।
ਕੀ ਹੈ ਮਾਮਲਾ
ਗੌਰਤਲਬ ਹੈ ਕਿ 7 ਫਰਵਰੀ 2015 ਨੂੰ ਥਾਣਾ ਚੱਬੇਵਾਲ ਪੁਲਸ ਦੇ ਏ. ਐੱਸ. ਆਈ. ਦੇਸ ਰਾਜ ਦੀ ਅਗਵਾਈ 'ਚ ਰੂਪੋਵਾਲ ਸਰਹਾਲਾ ਕਲਾਂ ਚੌਕ ਨਜ਼ਦੀਕ ਨਾਕੇਬੰਦੀ ਲਾ ਰੱਖੀ ਸੀ। ਇਸੇ ਦੌਰਾਨ ਮੁੰਗੋਪੱਟੀ ਪਿੰਡ ਦੇ ਨਜ਼ਦੀਕ ਇਕ ਮਹਿਲਾ ਨੂੰ ਲਿਫਾਫਾ ਲੈ ਕੇ ਜਾਂਦੇ ਦੇਖ ਪੁਲਸ ਨੂੰ ਸ਼ੱਕ ਹੋਇਆ। ਜਦੋਂ ਮਹਿਲਾ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਲਿਫਾਫੇ 'ਚੋਂ ਪੁਲਸ ਨੇ 510 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਮਹਿਲਾ ਦੀ ਪਹਿਚਾਣ ਪਰਮਜੀਤ ਕੌਰ ਉਰਫ਼ ਰਾਣੀ ਪਤਨੀ ਸੋਹਣ ਲਾਲ ਵਾਸੀ ਸਰਹਾਲਾ ਕਲਾਂ ਵਜੋਂ ਹੋਈ। ਚੱਬੇਵਾਲ ਪੁਲਸ ਨੇ ਦੋਸ਼ੀ ਪਰਮਜੀਤ ਕੌਰ ਦੇ ਖਿਲਾਫ਼ ਐੱਨ. ਡੀ. ਪੀ. ਐੱਸ ਐਕਟ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ।


Related News