ਪਤੀ ਨੇ ਮੋਬਾਈਲ ''ਚ ਦੇਖੀਆਂ ਪਤਨੀ ਤੇ ਮਹਿਲਾ ਆਗੂ ਦੀਆਂ ਇਤਰਾਜ਼ਯੋਗ ਤਸਵੀਰਾਂ, ਕੀਤੀਆਂ ਜਨਤਕ

Thursday, Aug 24, 2017 - 07:03 PM (IST)

ਪਤੀ ਨੇ ਮੋਬਾਈਲ ''ਚ ਦੇਖੀਆਂ ਪਤਨੀ ਤੇ ਮਹਿਲਾ ਆਗੂ ਦੀਆਂ ਇਤਰਾਜ਼ਯੋਗ ਤਸਵੀਰਾਂ, ਕੀਤੀਆਂ ਜਨਤਕ

ਜਲੰਧਰ— ਇਕ ਵਿਆਹੁਤਾ ਮਹਿਲਾ ਦੇ ਪਤੀ ਨੇ ਸ਼ਹਿਰ ਦੀ ਮਹਿਲਾ ਆਗੂ 'ਤੇ ਉਸ ਦੀ ਪਤਨੀ ਨਾਲ ਸਮਲਿੰਗੀ ਸੰਬੰਧ ਬਣਾਉਣ ਦੇ ਦੋਸ਼ ਲਗਾਏ ਹਨ। ਖਾਂਬੜਾ ਦੇ ਰਹਿਣ ਵਾਲੇ ਕੈਬ ਮਾਲਕ ਨੇ ਪ੍ਰੈੱਸ ਵਾਰਤਾ ਨੂੰ ਦੱਸਿਆ ਕਿ ਉਸ ਦੀ ਪਤਨੀ ਦੀ ਮੁਲਾਕਾਤ ਕਰੀਬ 2 ਸਾਲ ਪਹਿਲਾਂ ਟਾਵਰ ਐਨਕਲੇਵ ਦੀ ਰਹਿਣ ਵਾਲੀ ਮਹਿਲਾ ਆਗੂ ਨਾਲ ਹੋਈ ਸੀ। ਉਸ ਮਹਿਲਾ ਆਗੂ ਨੇ ਉਨ੍ਹਾਂ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਸਮਲਿੰਗੀ ਸੰਬੰਧ ਬਣਾ ਲਏ। ਉਹ ਦੋਵੇਂ ਬੈੱਡਰੂਮ 'ਚ ਇਕੱਠੀਆਂ ਰਹਿੰਦੀਆਂ ਸਨ। ਮਹਿਲਾ ਆਗੂ ਉਸ਼ਾ ਮਾਹੀ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੀ ਮਹਿਲਾ ਵਿੰਗ ਦੀ ਰਾਸ਼ਟਰੀ ਉੱਪ ਪ੍ਰਧਾਨ ਹੈ। ਮਹਿਲਾ ਆਗੂ ਦੇ ਨਾਲ ਪਤਨੀ ਦੀਆਂ ਇਤਰਾਜ਼ਯੋਗ ਤਸਵੀਰ ਮੀਡੀਆ 'ਚ ਰਿਲੀਜ਼ ਕਰਦੇ ਹੋਏ ਕੈਬ ਮਾਲਕ ਨੇ ਕਿਹਾ ਕਿ ਉਸ ਨੂੰ ਮਾਮਲੇ ਦੀ ਜਾਣਕਾਰੀ ਚੋਣਾਂ ਤੋਂ ਪਹਿਲਾਂ ਉਦੋਂ ਮਿਲੀ ਜਦੋਂ ਉਸ ਨੇ ਪਤਨੀ ਦੇ ਮੋਬਾਈਲ 'ਚ ਇਹ ਤਸਵੀਰਾਂ ਦੇਖੀਆਂ। ਜਿਹੜੀਆਂ ਤਸਵੀਰਾਂ ਵਿਅਕਤੀ ਨੇ ਜਨਤਕ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਉਸ ਦੀ ਪਤਨੀ, ਮਹਿਲਾ ਆਗੂ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ।
ਉਥੇ ਹੀ ਦੋਸ਼ਾਂ 'ਚ ਆਈ ਮਹਿਲਾ ਆਗੂ ਨੇ ਸਾਰੇ ਦੋਸ਼ਾਂ ਨੂੰ ਝੂਠ ਦਾ ਪੁਲਿੰਦਾ ਦੱਸਿਆ ਹੈ। ਉਸ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਇਸ ਵਿਅਕਤੀ ਨੇ ਮਾਂ ਦੇ ਬੀਮਾਰ ਹੋਣ ਦੀ ਗੱਲ ਕਹਿ ਕੇ ਤਿੰਨ ਲੱਖ ਰੁਪਏ ਉਧਾਰ ਲਏ ਸਨ ਜੋ ਅੱਜ ਤੱਕ ਨਹੀਂ ਦਿੱਤੇ। ਹੁਣ ਪੈਸੇ ਦੇਣ ਦੀ ਬਜਾਏ ਗਲਤ ਦੋਸ਼ ਲਗਾਏ ਜਾ ਰਹੇ ਹਨ। ਮਹਿਲਾ ਨੇ ਕਿਹਾ ਕਿ ਇਸ ਵਿਅਕਤੀ ਨੇ ਸਾਜਿਸ਼ ਤਹਿਤ ਪਤਨੀ ਨਾਲ ਇਤਰਾਜ਼ਯੋਗ ਤਸਵੀਰਾਂ ਖਿੱਚੀਆਂ ਅਤੇ ਹੁਣ ਉਸ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਹੀ ਨਹੀਂ ਪਤੀ ਖਿਲਾਫ ਪਤਨੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਫਤਿਹਪੁਰ ਚੌਕੀ 'ਚ ਸ਼ਿਕਾਇਤ ਦਰਜ ਕਰਵਾਈ ਹੈ
ਥਾਣੇ 'ਚ ਇਸ ਦੀ ਪਤਨੀ ਨੇ ਦੋਸ਼ ਲਗਾਇਆ ਸੀ ਕਿ ਪਤੀ ਵੱਲੋਂ ਉਸ ਨੂੰ ਸਹੁਰੇ ਨਾਲ ਸੰਬੰਧ ਬਣਾਉਣ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਹੁਣ ਕਿਸੇ ਪਾਰਟੀ ਦੀ ਸ਼ਹਿ 'ਤੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਪਤੀ ਨੇ ਦੱਸਿਆ ਕਿ ਪਿਤਾ ਨਾਲ ਸੰਬੰਧ ਬਣਾਉਣ ਦੇ ਦੋਸ਼ ਝੂਠੇ ਹਨ। ਉਸ ਨੇ ਕਿਹਾ ਕਿ ਜੇਕਰ ਉਹ ਆਪਣੀ ਪਤਨੀ ਨੂੰ ਉਸ ਤੋਂ ਦੂਰ ਜਾਣ ਲਈ ਕਹਿੰਦਾ ਹੈ ਤਾਂ ਮਹਿਲਾ ਆਗੂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੀ ਹੈ। ਉਸ ਨੂੰ ਮਹਿਲਾ ਆਗੂ ਤੋਂ ਜਾਨ ਦਾ ਖਤਰਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News