ਮਨੀ ਲਾਂਡਰਿੰਗ ਮਾਮਲੇ ''ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼

Tuesday, Aug 18, 2026 - 12:05 PM (IST)

ਮਨੀ ਲਾਂਡਰਿੰਗ ਮਾਮਲੇ ''ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼

ਜਲੰਧਰ: ਪੰਜਾਬ ਕੈਡਰ ਦੇ IAS ਅਧਿਕਾਰੀ ਕੰਵਲਪ੍ਰੀਤ ਬਰਾੜ ਮੋਹਾਲੀ ਦੇ ਸਨਟੇਕ ਸਿਟੀ ਪ੍ਰੋਜੈਕਟ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ 'ਚ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫਤਰ 'ਚ ਪੇਸ਼ ਹੋਏ। ਈਡੀ ਨੇ ਉਨ੍ਹਾਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਸੀ। ਈਡੀ ਦੀ ਜਾਂਚ ਮੁਤਾਬਕ ਪ੍ਰੋਜੈਕਟ ਲਈ ਜ਼ਮੀਨ ਦੀ ਲੈਂਡ ਯੂਜ਼ 'ਚ ਤਬਦੀਲੀ ਯਾਨੀ (ਸੀਐਲਯੂ) ਦੀ ਪ੍ਰਵਾਨਗੀ 'ਚ ਕਥਿਤ ਬੇਨਿਯਮੀਆਂ ਹੋਈਆਂ ਸਨ। ਏਜੰਸੀ ਇਸ ਮਾਮਲੇ 'ਚ ਪੁਲਸ ਵੱਲੋਂ ਦਰਜ FIR ਦੇ ਆਧਾਰ 'ਤੇ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ 'ਚ ਈਡੀ ਪਹਿਲਾਂ ਹੀ ਸਨਟੇਕ ਸਿਟੀ ਦੇ ਮੁੱਖ ਪ੍ਰਮੋਟਰ ਅਜੈ ਸਹਿਗਲ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

 ਜ਼ਮੀਨ ਮਾਲਕਾਂ ਦੇ ਜਾਅਲੀ ਦਸਤਖਤ ਦਾ ਮਾਮਲਾ
ਮੋਹਾਲੀ ਦੇ ਪਲਹੇੜੀ ਪਿੰਡ ਦੇ ਜ਼ਮੀਨ ਮਾਲਕ ਕਰਮਜੀਤ ਸਿੰਘ ਨੇ 2020 'ਚ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਨਟੇਕ ਸਿਟੀ ਦੇ ਪ੍ਰਮੋਟਰਾਂ ਨੇ ਉਨ੍ਹਾਂ ਦੀ 53 ਕਨਾਲ ਜ਼ਮੀਨ ਅਤੇ 14 ਹੋਰ ਕਿਸਾਨਾਂ ਦੀ 30.5 ਏਕੜ ਜ਼ਮੀਨ ਲਈ ਜਾਅਲੀ ਸਹਿਮਤੀ ਪੱਤਰ ਤਿਆਰ ਕੀਤੇ। ਇਨ੍ਹਾਂ ਦਸਤਾਵੇਜ਼ਾਂ 'ਤੇ ਕਿਸਾਨਾਂ ਦੇ ਜਾਅਲੀ ਦਸਤਖਤ ਅਤੇ ਅੰਗੂਠਿਆਂ ਦੇ ਨਿਸ਼ਾਨ ਲਗਾਏ ਗਏ ਸਨ।


author

Shivani Bassan

Content Editor

Related News