ਡੇਂਗੂ ਨਾਲ ਮਹਿਲਾ ਕਾਂਗਰਸ ਜਨਰਲ ਸਕੱਤਰ ਦੀ ਮੌਤ
Saturday, Oct 21, 2017 - 07:07 AM (IST)
ਪੰਚਕੂਲਾ (ਮੁਕੇਸ਼) - ਸ਼ਹਿਰ 'ਚ ਸੈਕਟਰ-19 'ਚ ਹੀ ਡੇਂਗੂ ਕਾਰਨ ਦੂਜੀ ਮੌਤ ਹੋ ਗਈ ਹੈ। ਹਰਿਆਣਾ ਪ੍ਰਦੇਸ਼ ਕਾਂਗਰਸ ਦੀ ਜਨਰਲ ਸਕੱਤਰ ਚੰਦਰਕਾਂਤਾ 10 ਦਿਨਾਂ ਤੋਂ ਡੇਂਗੂ ਨਾਲ ਲੜ ਰਹੀ ਸੀ ਪਰ ਅੱਜ ਉਸ ਦੀ ਮੌਤ ਹੋ ਗਈ। ਚੰਦਰਕਾਂਤਾ ਨੂੰ 10 ਦਿਨ ਪਹਿਲਾਂ ਜਨਰਲ ਹਸਪਤਾਲ ਸੈਕਟਰ-6 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਹਾਲਤ 'ਚ ਸੁਧਾਰ ਨਾ ਹੋਣ ਕਾਰਨ ਐਲਕੈਮਿਸਟ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਪਰ ਉਹ ਜ਼ਿੰਦਗੀ ਦੀ ਜੰਗ ਹਾਰ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ 11 ਵਜੇ ਮਨੀਮਾਜਰਾ ਦੇ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਚੰਦਰਕਾਂਤਾ ਦੇ ਦਿਹਾਂਤ 'ਤੇ ਹਰਿਆਣਾ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਦੇਸ਼ ਪ੍ਰਧਾਨ ਸੁਮਿੱਤਰਾ ਚੌਹਾਨ ਨੇ ਦੁੱਖ ਪ੍ਰਗਟ ਕੀਤਾ ਹੈ।
