ਪਿੰਡ ਦੀ ਤੰਗ ਪੁਲੀ ''ਤੇ ਹਾਦਸਾ ਹੋਣ ਦਾ ਖਦਸ਼ਾ

11/17/2017 2:28:01 AM

ਜਾਜਾ, (ਸ਼ਰਮਾ)- ਟਾਂਡਾ ਸੜਕ 'ਤੇ ਸੰਤ ਬਾਬਾ ਰੰਗੀ ਰਾਮ ਚੈਰੀਟੇਬਲ ਹਸਪਤਾਲ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਪੁਲੀ ਕਾਫ਼ੀ ਤੰਗ ਹੈ ਪਰ ਇਸ ਪੁਲੀ ਰਾਹੀਂ ਪਿੰਡ ਜਾਜਾ ਨੂੰ ਭਾਰੀ ਗਿਣਤੀ 'ਚ ਛੋਟੇ-ਵੱਡੇ ਵਾਹਨ ਲੰਘਦੇ ਹਨ। ਕਈ ਵਾਰ ਵੱਡੇ ਟਿੱਪਰ ਵੀ ਇਸ ਪੁਲੀ ਨੂੰ ਕਰਾਸ ਕਰਦੇ ਹਨ, ਜਿਸ ਕਾਰਨ ਇਸ ਪੁਲੀ ਦੇ ਟੁੱਟਣ ਦਾ ਡਰ ਹੋਣ ਦੇ ਨਾਲ-ਨਾਲ ਇਥੇ ਵੱਡਾ ਹਾਦਸਾ ਹੋਣ ਦਾ ਖ਼ਤਰਾ ਵੀ ਕਾਫ਼ੀ ਵਧ ਜਾਂਦਾ ਹੈ।
ਕੀ ਕਹਿੰਦੇ ਹਨ ਸਰਪੰਚ : ਲੋਕਾਂ ਦੀ ਇਸ ਸਮੱਸਿਆ ਬਾਰੇ ਜਦੋਂ ਪਿੰਡ ਜਾਜਾ ਦੇ ਸਰਪੰਚ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲੀ ਪੀ. ਡਬਲਯੂ. ਡੀ. ਮਹਿਕਮੇ ਦੇ ਅਧੀਨ ਆਉਂਦੀ ਹੈ। ਪੰਚਾਇਤ ਇਸ ਦੇ ਨਿਰਮਾਣ ਦਾ ਕੰਮ ਨਹੀਂ ਕਰਵਾ ਸਕਦੀ ਤੇ ਨਾ ਹੀ ਪੰਚਾਇਤ ਪਾਸ ਕੋਈ ਫੰਡ ਹੈ।
ਜਦੋਂ ਇਸ ਸਬੰਧੀ ਪੀ. ਡਬਲਯੂ. ਡੀ. ਦੇ ਐੱਸ. ਡੀ. ਓ. ਦਵਿੰਦਰਪਾਲ ਬੱਧਣ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। 
ਪਿੰਡ ਜਾਜਾ ਵਾਸੀਆਂ ਨੇ ਇਸ ਪੁਲੀ ਨੂੰ ਚੌੜਾ ਕਰਨ ਸਬੰਧੀ ਮਹਿਕਮੇ ਪਾਸੋਂ ਮੰਗ ਕੀਤੀ ਹੈ ਤਾਂ ਜੋ ਇਸ ਪੁਲੀ ਰਾਹੀਂ ਸਾਰੇ ਛੋਟੇ ਵੱਡੇ ਵਾਹਨ ਆਸਾਨੀ ਨਾਲ ਆ ਜਾ ਸਕਣ।


Related News