ਅੱਡੇ ਦੇ ਬਾਹਰ ਬੱਸਾਂ ਨੂੰ ਰੋਕੇ ਜਾਣ ਕਾਰਨ ਹਾਦਸੇ ਦਾ ਡਰ

Friday, Jan 12, 2018 - 02:03 AM (IST)

ਰੂਪਨਗਰ, (ਵਿਜੇ)- ਨਵੇਂ ਬੱਸ ਅੱਡੇ 'ਤੇ ਚਾਲਕਾਂ ਵੱਲੋਂ ਬੱਸਾਂ ਨੂੰ ਅੱਡੇ ਦੇ ਬਾਹਰ ਰੋਕ ਕੇ ਹੀ ਸਵਾਰੀਆਂ ਨੂੰ ਉਤਾਰਨ ਅਤੇ ਚੜ੍ਹਾਉਣ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕੀਤਾ। 
ਜਾਣਕਾਰੀ ਅਨੁਸਾਰ ਰੂਪਨਗਰ ਬੱਸ ਅੱਡੇ ਦੇ ਅੰਦਰ ਬੱਸਾਂ ਦੇ ਪ੍ਰਵੇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਥੇ ਬੱਸ ਚਾਲਕ ਆਪਣੀ ਮਨਮਰਜ਼ੀ ਨਾਲ ਬੱਸਾਂ ਨੂੰ ਬਾਹਰ ਮਾਰਗ 'ਤੇ ਰੋਕ ਕੇ ਹੀ ਸਵਾਰੀਆਂ ਨੂੰ ਉਤਾਰ ਅਤੇ ਚੜ੍ਹਾ ਕੇ ਤੁਰਦੇ ਬੁਣਦੇ ਹਨ। 
ਅਜਿਹੇ 'ਚ ਸੜਕ ਨੂੰ ਕ੍ਰਾਸ ਕਰਦੇ ਸਮੇਂ ਸਵਾਰੀਆਂ ਨੂੰ ਮਾਰਗ 'ਤੇ ਚੱਲਣ ਵਾਲੇ ਹੋਰ ਵਾਹਨਾਂ ਤੋਂ ਹਾਦਸੇ ਦਾ ਸ਼ਿਕਾਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਨਵਾਂ ਬੱਸ ਅੱਡਾ ਹਾਈਵੇ 'ਤੇ ਸਥਿਤ ਹੈ, ਜਿਸ ਕਾਰਨ ਇਥੇ ਹਿਮਾਚਲ, ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਚੰਡੀਗੜ੍ਹ ਆਦਿ ਲਈ ਬੱਸਾਂ ਦਾ ਆਉਣਾ-ਜਾਣਾ ਹੈ, ਜਿਸ ਕਾਰਨ ਇਹ ਕਾਫੀ ਮਹੱਤਵਪੂਰਨ ਬਣ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਸ ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਅਮਲ 'ਚ ਲਿਆਉਣੀ ਚਾਹੀਦੀ ਹੈ।


Related News