ਬੀਤੇ ਵਰ੍ਹੇ ਨਸ਼ੇ ਖਿਲਾਫ ਦਰਜ ਹੋਏ ਕਈ ਪਰਚੇ, ਹੁਣ ਚੰਗੀ ਸ਼ੁਰੂਆਤ ਲਈ ਪੁਲਸ ਨੇ ਕਰਵਾਇਆ ਅਖੰਡ ਪਾਠ

01/06/2020 12:09:20 PM

ਫਾਜ਼ਿਲਕਾ (ਨਾਗਪਾਲ) - ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਪਿਛਲੇ ਵਰ੍ਹੇ ਪੰਜਾਬ ਪੁਲਸ ਦੇ ਹੱਥ ਕਈ ਵੱਡੀਆਂ ਸਫਲਤਾਵਾਂ ਲੱਗੀਆਂ ਸਨ। ਇਨ੍ਹਾਂ ਸਫਲਤਾਵਾਂ ਦੇ ਤਹਿਤ ਨਸ਼ੇ ਦੀ ਤਸਕਰੀ ਕਰਨ ਵਾਲੇ ਕਈ ਲੋਕਾਂ ਨੂੰ ਪੁਲਸ ਨੇ ਜੇਲ ਭੇਜ ਕੇ ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਾਲ ਦੀਆਂ ਬੁਰਾਈਆਂ ਨੂੰ ਖਤਮ ਕਰਨ ਮਗਰੋਂ ਪੰਜਾਬ ਪੁਲਸ ਨਵੇਂ ਸਾਲ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਕਰਵਾ ਕੇ ਕਰ ਰਹੀ ਹੈ। ਪੁਲਸ ਮੁਤਾਬਕ ਵੱਡੇ ਬਜ਼ੁਰਗ ਕਹਿੰਦੇ ਸਨ ਕਿ ਵਾਹਿਗੁਰੂ ਦਾ ਨਾਂ ਲੈਣ ਨਾਲ ਸਾਰੇ ਦੁੱਖ-ਦਰਦ ਅਤੇ ਕਸ਼ਟ ਦੂਰ ਹੋ ਜਾਂਦੇ ਹਨ ਅਤੇ ਚੰਗੀ ਸਫਲਤਾ ਹੱਥ ਲੱਗਦੀ ਹੈ। 

PunjabKesari

ਇਸੇ ਉਪਦੇਸ਼ ਦੇ ਸਦਕਾ ਪੰਜਾਬ ਪੁਲਸ ਨੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ 'ਚ ਫਾਜ਼ਿਲਕਾ ਦੀ ਪੁਲਸ ਨੇ ਇਕੱਠੇ ਹੋ ਕੇ ਅਖੰਡ ਪਾਠ ਸਾਹਿਬ ਰੱਖਵਾ ਕੇ ਉਸ ਦੇ ਭੋਗ ਪਵਾਏ। ਪਾਠ ਤੋਂ ਬਾਅਦ ਉਨ੍ਹਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਮੁੜ ਤੋਂ ਕਰਨ ਦਾ ਆਸ਼ੀਰਵਾਦ ਲਿਆ। ਦੱਸ ਦੇਈਏ ਕਿ ਗੁਰੂ ਸਾਹਿਬ ਜੀ ਦੇ ਰੱਖੇ ਗਏ ਪਾਠ 'ਚ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਐੱਸ.ਐੱਸ.ਪੀ ਭੁਪਿੰਦਰ ਸਿੰਘ, ਡੀ.ਸੀ. ਮਨਪ੍ਰੀਤ ਸਿੰਘ ਅਤੇ ਹੋਰ ਆਗੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਫਾਜ਼ਿਲਕਾ ਦੇ ਐੱਸ.ਪੀ. ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਜ਼ਿਲੇ ਅੰਦਰ ਪਹਿਲਾਂ ਤੋਂ ਹੀ ਪੁਲਸ ਵਲੋਂ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਾਲ ਪੰਜਾਬ ਪੁਲਸ ਦਾ ਮੁੱਖ ਲਕਸ਼ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦਾ ਹੈ, ਜਿਸ ਦੇ ਲਈ ਉਨ੍ਹਾਂ ਵਲੋਂ ਅਰਦਾਸ ਕੀਤੀ ਗਈ ਹੈ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ  ਦਵਿੰਦਰ ਸਿੰਘ ਘੁਬਾਇਆ ਨੇ ਵੀ ਪੁਲਸ ਦੇ ਇਸ ਅਹਿਮ ਕਦਮ ਦੀ ਸਹਾਰਨਾ ਕੀਤੀ ਹੈ।

PunjabKesari

 


rajwinder kaur

Content Editor

Related News