ਭਿਆਨਕ ਸੜਕ ਹਾਦਸੇ ''ਚ ਟਰੱਕ ਮਾਲਕ ਦੀ ਮੌਤ, 14 ਦਿਨ ਪਹਿਲਾਂ ਹੋਇਆ ਸੀ ਵਿਆਹ

10/27/2020 5:31:32 PM

ਜਲਾਲਾਬਾਦ/ਫਿਰੋਜ਼ਪੁਰ (ਕੁਮਾਰ,ਜਤਿੰਦਰ, ਸੁਨੀਲ ਨਾਗਪਾਲ): ਜਲਾਲਾਬਾਦ/ਫਿਰੋਜਪੁਰ ਦੀਆਂ ਤਸਵੀਰਾਂ ਦਿਲ ਨੂੰ ਦਹਿਲ ਦੇਣ ਵਾਲੀਆਂ ਸਾਹਮਣੇ ਆਈਆਂ ਹਨ। ਇਸ ਦਰਦਨਾਕ ਸੜਕ ਹਾਦਸੇ 'ਚ ਦੋਵੇਂ ਟਰੱਕ ਚਾਲਕਾਂ ਦੀ ਮੌਕੇ 'ਤੇ ਮੌਤ ਹੋਈ ਗਈ ਅਤੇ ਜਦਕਿ ਜਲਾਲਾਬਾਦ ਦੇ ਟਰੱਕ ਦਾ ਸਹਾਇਕ ਕੰਨੈਕਟਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਅਤੇ ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦੇ ਵਾਪਰਨ ਤੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਮੌਕੇ 'ਤੇ ਪੁੱਜ ਕੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈਣ ਤੋਂ ਬਆਦ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਅਫ਼ੀਮ ਅਤੇ ਅਸਲੇ ਸਮੇਤ ਕਾਬੂ ਕਾਂਗਰਸੀ ਦੀਆਂ ਕੈਪਟਨ ਅਤੇ ਜਾਖੜ ਨਾਲ ਵਾਇਰਲ ਤਸਵੀਰਾਂ ਨੇ ਛੇੜੀ ਨਵੀਂ ਚਰਚਾ

PunjabKesari

ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਟਰੱਕ ਮਾਲਕ ਤੇ ਚਾਲਕ ਹਰਪ੍ਰੀਤ ਸਿੰਘ ਹੈਪੀ ਵਾਸੀ ਟਿਵਾਣਾ ਕਲਾਂ ਜਲਾਲਾਬਾਦ ਦਾ 14 ਦਿਨਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਵਿਆਹ ਦੇ ਚਾਅ ਵੀ ਹਾਲੇ ਤੱਕ ਪਰਿਵਾਰ ਮੈਂਬਰਾਂ ਦੇ ਪੂਰੇ ਨਹੀ ਹੋਏ ਸਨ ਅਤੇ ਅਚਾਨਕ ਕੁਦਰਤ ਦਾ ਭਾਣਾ ਵਰਤਣ ਦੇ ਨਾਲ ਉਸਦੀ ਪਤੀ ਸਣੇ ਉਸਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਹੈ। ਇਸਦੇ ਨਾਲ ਹੀ ਪੂਰੇ  ਪਿੰਡ ਟਿਵਾਣਾ ਕਲਾਂ 'ਚ ਸੋਗ ਦੀ ਲਹਿਰ ਦੌੜ ਚੁੱਕੀ ਹੈ। ਇਸ ਮਾਮਲੇ ਸਬੰਧੀ ਜਦੋਂ ਕਰਵਾਈ ਕਰ ਰਹੇ ਥਾਣਾ ਸਦਰ ਫਿਰੋਜ਼ਪੁਰ ਦੇ ਏ.ਐੱਸ.ਆਈ. ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਲਗਭਗ ਸਵਾ 12 ਵਜੇ ਦੇ ਕਰੀਬ ਹਰਪ੍ਰੀਤ ਸਿੰਘ (ਹੈਪੀ )ਪੁੱਤਰ ਸ਼ਿੰਦਾ ਸਿੰਘ ਵਾਸੀ ਟਿਵਾਣਾ ਕਲਾਂ ਥਾਣਾ ਸਿਟੀ ਜਲਾਲਾਬਾਦ ਜੋ ਕਿ ਖ਼ੁਦ ਟਰੱਕ ਦਾ ਮਾਲਕ ਹੈ।

 

PunjabKesari

ਬੀਤੀ ਰਾਤ ਨੂੰ ਫਾਜ਼ਿਲਕਾ ਤੋਂ ਟਰੱਕ 'ਚ ਚਾਵਲ ਲੋਡ ਕਰਕੇ ਅਮ੍ਰਿੰਤਸਰ ਸਾਹਿਬ ਨੂੰ ਜਾ ਰਿਹਾ ਸੀ ਤਾਂ ਜਦੋਂ ਫ਼ਿਰੋਜ਼ਪੁਰ-ਫਾਜ਼ਿਲਕਾ ਹਾਈਵੇ ਮੁੱਖ ਮਾਰਗ 'ਤੇ ਸਥਿਤ ਓਵਰਬ੍ਰਿਜ ਦੇ ਕੋਲ ਪੁੱਜਾ ਤਾਂ ਫ਼ਿਰੋਜ਼ਪੁਰ ਦੀ ਸਾਇਡ ਤੋਂ ਆ ਰਹੇ ਟਰਾਲਾ ਚਾਲਕ ਜੱਸਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪੰਜੋ ਕੇ ਮਮਦੋਟ ਨੂੰ ਅਚਾਨਕ ਨੀਂਦ ਆਉਣ ਦੇ ਕਾਰਨ ਉਸਨੇ ਓਵਰਸਾਇਡ ਲਿਆ ਕੇ ਹਰਪ੍ਰੀਤ ਸਿੰਘ ਹੈਪੀ ਦੇ ਟਰਾਲੇ ਸਾਹਮਣੇ ਤੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ ਜਲਾਲਾਬਾਦ ਦੀ ਸਾਈਡ ਤੋਂ ਜਾ ਰਿਹਾ ਟਰਾਲਾ ਨਾਲ ਲੱਗਦੇ ਖੇਤਾਂ 'ਚ ਜਾ ਕੇ ਪਲਟ ਗਿਆ ਅਤੇ ਇਸ ਹਾਦਸੇ 'ਚ ਦੋਵਾਂ ਚਾਲਕਾਂ ਦੀ ਮੌਤ ਹੋ ਗਈ ਅਤੇ ਹੈਪੀ ਦੇ ਨਾਲ ਮੌਜੂਦ ਕੰਨੈਕਟਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਜਿਸਨੂੰ ਇਲਾਜ ਲਈ ਫਿਰੋਜ਼ਪੁਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਪਰ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਇਲਾਜ ਲਈ ਮੁਕਤਸਰ ਸਾਹਿਬ ਦੇ ਇਕ ਹਸਪਤਾਲ ਲਈ ਰੈਫਰ ਦਿੱਤਾ ਗਿਆ ਹੈ। ਤਫ਼ਤੀਸ਼ੀ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨ ਅਨੁਸਾਰ ਦੋਵਾਂ ਵਾਹਨਾਂ ਦੇ ਚਾਲਕਾਂ ਦਾ ਪੋਸਟਰਮਾਰਟ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣ ਗਿਆ ਅਤੇ ਪੁਲਸ ਵੱਲੋਂ ਖ਼ਬਰ  ਲਿਖੇ ਜਾਣ ਤੱਕ ਕਾਰਵਾਈ ਜਾਰੀ ਸੀ। ਪਿੰਡ ਟਿਵਾਣਾਂ ਕਲਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਹਰਪ੍ਰੀਤ ਸਿੰਘ ਹੈਪੀ ਦੇ ਪਰਿਵਾਰਿਕ ਮੈਂਬਰਾਂ ਮੁਆਵਜ਼ਾਂ ਰਾਸ਼ੀ ਦਿੱਤੀ ਜਾਵੇ।

ਇਹ ਵੀ ਪੜ੍ਹੋ:ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਗਰਗ ਦਾ ਸੁਸਾਇਡ ਨੋਟ ਹੋਇਆ ਵਾਇਰਲ,ਸਾਹਮਣੇ ਆਏ ਹੈਰਾਨੀਜਨਕ ਤੱਥ

PunjabKesari


Shyna

Content Editor

Related News