ਵੱਡੀ ਵਾਰਦਾਤ: ਨਸ਼ੇੜੀ ਭਤੀਜੇ ਨੇ ਚਾਚੇ ਨੂੰ ਡਾਂਗਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

9/24/2020 9:16:45 AM

ਫਾਜ਼ਿਲਕਾ (ਨਾਗਪਾਲ) : ਪਿੰਡ ਟਾਹਲੀਵਾਲਾ ਬੋਦਲਾ 'ਚ ਇਕ ਵਿਅਕਤੀ ਗੁਰਬਚਨ ਸਿੰਘ ਦੀ ਉਸਦੇ ਭਤੀਜੇ ਵਲੋਂ ਸਿਰ 'ਚ ਡਾਂਗ ਮਾਰ ਕੇ ਕਤਲ ਕਰਨ ਅਤੇ ਫਾਜ਼ਿਲਕਾ ਉਪਮੰਡਲ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਪੁਲਸ ਨੂੰ ਅਮਨਦੀਪ ਸਿੰਘ ਵਾਸੀ ਟਾਹਲੀਵਾਲਾ ਬੋਦਲਾ ਨੇ ਰਿਪੋਰਟ ਦਰਜ ਕਰਵਾਈ ਕਿ ਉਹ ਤਿੰਨ ਭੈਣ-ਭਰਾ ਹਨ, ਜੋ ਕੁਆਰੇ ਹਨ। ਉਸਦੇ ਤਾਇਆ ਜੋਗਿੰਦਰ ਸਿੰਘ ਦਾ ਲੜਕਾ ਅਮਰੀਕ ਸਿੰਘ ਉਰਫ ਰਿੰਕੂ ਵਾਸੀ ਟਾਹਲੀਵਾਲਾ ਬੋਦਲਾ ਸ਼ਰਾਬੀ ਅਤੇ ਲੜਾਕੂ ਹੈ।

ਇਹ ਵੀ ਪੜ੍ਹੋ : ...ਤਾਂ ਇਸ ਲਈ ਬੇਦਰਦ ਮਾਂ ਨੇ ਕਤਲ ਕੀਤੀ ਸੀ ਮਾਸੂਮ ਧੀ

ਉਸਨੇ ਦੱਸਿਆ ਕਿ ਕੱਲ ਦੁਪਹਿਰ ਉਨ੍ਹਾਂ ਨੂੰ ਅਮਰੀਕ ਸਿੰਘ ਦੀ 12 ਸਾਲਾ ਕੁੜੀ ਦਾ ਫੋਨ ਆਇਆ ਕਿ ਉਸਦਾ ਪਿਤਾ ਸ਼ਰਾਬ ਪੀ ਕੇ ਘਰ 'ਚ ਲੜਾਈ-ਝਗੜਾ ਕਰ ਰਿਹਾ ਹੈ। ਉਸਨੇ ਅਮਰੀਕ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝਿਆ ਅਤੇ ਉਲਟਾ ਉਸਦੇ ਡਾਂਗ ਮਾਰੀ। ਅਮਨਦੀਪ ਸਿੰਘ ਨੇ ਬਿਆਨ 'ਚ ਦੱਸਿਆ ਕਿ ਇੰਨੀ ਦੇਰ ਨੂੰ ਉਸਦੇ ਪਿਤਾ ਗੁਰਚਰਨ ਸਿੰਘ ਅਤੇ ਉਸਦੀ ਭੈਣ ਵੀ ਮੌਕੇ 'ਤੇ ਪਹੁੰਚ ਗਏ। ਉਸਦੇ ਪਿਤਾ ਗੁਰਚਰਨ ਸਿੰਘ ਨੇ ਅਮਰੀਕ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕ ਸਿੰਘ ਨੇ ਉਸਦੇ ਪਿਤਾ ਦੇ ਸਿਰ 'ਚ ਡਾਂਗ ਮਾਰੀ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਿਆ। ਉਸਨੂੰ ਇਲਾਜ ਲਈ ਲਿਜਾਂਦੇ ਰਸਤੇ 'ਚ ਉਸਦੀ ਮੌਤ ਹੋ ਗਈ। ਪੁਲਸ ਨੇ ਅਮਰੀਕ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ :  ਜਨਾਨੀ ਦੇ ਬੇਤੁਕਾ ਇਲਜ਼ਾਮ 'ਤੋਂ ਖਫ਼ਾ ਦੁਖੀ ਡਾਕੀਏ ਨੇ ਚੁੱਕਿਆ ਖ਼ੌਫ਼ਨਾਕ ਕਦਮ


Baljeet Kaur

Content Editor Baljeet Kaur