ਜ਼ਿਲ੍ਹਾ ਫਾਜ਼ਿਲਕਾ ''ਚੋ ਕੋਰੋਨਾ ਦੇ 12 ਨਵੇਂ ਕੇਸ ਆਏ ਸਾਹਮਣੇ

07/26/2020 1:45:00 PM

ਜਲਾਲਾਬਾਦ (ਸੇਤੀਆ): ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 12 ਕੇਸ ਸਾਹਮਣੇ ਆਏ ਹਨ।ਕੋਰੋਨਾ ਦੇ ਨਵੇਂ ਮਾਮਲਿਆਂ 'ਚੋਂ 9 ਪੁਰਸ਼ ਤੇ 3 ਬੀਬੀਆਂ ਸ਼ਾਮਲ ਹਨ। ਨਵੇਂ ਕੇਸਾਂ 'ਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਇਕ ਮੁਲਾਜ਼ਮ ਵੀ ਕੋਰੋਨਾ ਪਾਜ਼ੇਟਿਵ ਆਇਆ ਹੈ। ਪਾਜ਼ੇਟਿਵ ਆਏ ਕੇਸਾਂ 'ਚ ਫ਼ਾਜ਼ਿਲਕਾ ਤੋਂ 4, ਅਬੋਹਰ ਤੋਂ 2, ਜਲਾਲਾਬਾਦ ਤੋਂ 2, ਬਲਾਕ ਡੱਬਵਾਲਾ ਤੋਂ 3 ਅਤੇ 1 ਕੇਸ ਜੰਡਵਾਲਾ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ: ਕਾਰਗਿਲ ਦੀਆਂ ਬਰਫੀਲੀਆਂ ਚੋਟੀਆਂ 'ਤੇ ਅੱਜ ਵੀ ਗੂੰਜਦੀ ਹੈ ਸੂਰਬੀਰਾਂ ਦੀ ਬਹਾਦਰੀ ਦੀ ਗੂੰਜ 

ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ.ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਨਵੇਂ ਪਾਜ਼ੇਟਿਵ ਕੇਸਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਅਤੇ ਇਹ ਲੋਕ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ 'ਚ ਸਨ।ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੇਸਾਂ 'ਚ ਫ਼ਾਜ਼ਿਲਕਾ ਡਿਪਟੀ ਕਮਿਸ਼ਨਰ ਦਫ਼ਤਰ 'ਚ 1 ਕੇਸ, ਗਲੀ ਚੌਧਰੀਆਂ ਵਾਲੀ 'ਚ 2, ਬਸਤੀ ਹਜ਼ੂਰ ਸਿੰਘ 'ਚ 1ਕੇਸ, ਸੁੰਦਰ ਨਗਰ ਅਬੋਹਰ ਦਾ 1 ਕੇਸ, ਗ੍ਰੀਨ ਐਵੇਨਿਊ ਦਾ 1ਕੇਸ, ਜਲਾਲਾਬਾਦ ਦੇ ਪਿੰਡ ਪੀਰਬਖਸ਼ ਦਾ 1 ਕੇਸ ਅਤੇ ਪਿੰਡ ਚੱਕ ਜਮਾਲ ਤੋਂ ਇਲਾਵਾ ਬਲਾਕ ਡੱਬਵਾਲਾ ਤੋਂ 3 ਤੇ ਜੰਡਵਾਲਾ ਬਲਾਕ ਤੋਂ 1 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਕੋਰੋਨਾ ਪਾਜ਼ੇਟਿਵ ਕੇਸਾਂ ਨੂੰ ਹਸਪਤਾਲਾਂ ਅੰਦਰ ਆਈਸੋਲੇਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: 15 ਸਾਲ ਪਹਿਲਾਂ ਹੋਈ ਸੀ ਨੂੰਹ-ਪੁੱਤਰ ਦੀ ਮੌਤ, ਹੁਣ ਅੰਨ੍ਹੀ ਦਾਦੀ ਦੇ ਆਖਰੀ ਸਹਾਰੇ ਪੋਤਰੇ ਨੇ ਵੀ ਤੋੜਿਆ ਦਮ


Shyna

Content Editor

Related News