ਅਖੀਰ ਉਸ ਬੋਰਵੈਲ ਵਿੱਚੋ ਕੱਢਿਆ ਫਤਿਹਵੀਰ, ਜਿਸ ਵਿਚ ਫਸਿਆ ਸੀ
Tuesday, Jun 11, 2019 - 05:44 AM (IST)
ਜਲੰਧਰ-ਵੀਰਵਾਰ ਸ਼ਾਮ ਤੋਂ ਜਿਸ ਬੋਰਵੈਲ ਵਿਚ ਜਿੰਦਗੀ ਨਾਲ ਜੰਗ ਲੜ ਰਿਹਾ ਸੀ ਫਤਿਹਵੀਰ ਸਿੰਘ ਮੰਗਲਵਾਰ ਸਵੇਰੇ ਉਸੇ ਹੀ ਬੋਰਵੈਲ ਵਿੱਚੋ ਬਾਹਰ ਕੱਢ ਲਿਆ ਗਿਆ ਹੈ। ਫਤਿਹ ਨੂੰ ਬਾਹਰ ਕੱਢਦੇ ਸਾਰ ਹੀ ਮੌਕੇ ਤੇ ਮੌਜੂਦ ਐਨ. ਡੀ. ਆਰ. ਐਫ. ਦੀ ਟੀਮ ਮੌਕੇ ਤੋਂ ਲੈ ਕੇ ਸਿੱਧਾ ਅੰਬੂਲੈਂਸ ਵਿਚ ਲੈ ਗਈ। ਇਸ ਸਭ ਤੋਂ ਬਾਅਦ ਮੌਕੇ ਤੇ ਮੌਜੂਦ ਲੋਕ ਬੜਕ ਉਠੇ ਹਨ। ਲੋਕਾਂ ਵਿਚ ਰੋਸ ਹੈ ਕਿ ਜੇਕਰ ਬੱਚਾ ਇਸ ਤਰਾਂ ਨਾਲ ਹੀ ਬਾਹਰ ਆਉਣਾ ਸੀ ਤਾਂ ਫਿਰ ਇਨ੍ਹੇ ਦਿਨ ਕਿਉਂ ਲਗਾਏ ਗਏ।