ਧੀ ਨਾਲ ਕੀਤੀ ਛੇੜਛਾੜ ਦਾ ਪਿਓ ਨੇ ਲਿਆ ਰੂਹ ਕੰਬਾਊ ਬਦਲਾ, ਉਹ ਕੀਤਾ ਜੋ ਸੋਚਿਆ ਨਾ ਸੀ
Tuesday, Oct 17, 2023 - 06:35 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ, ਬਲਜਿੰਦਰ) : ਸਨੌਰ ਨੇੜੇ ਬੋਲੜ ਤੋਂ ਲਲੀਨਾ ਰੋਡ ’ਤੇ ਸਥਿਤ ਖੇਤ ’ਚ ਲੰਘੇ ਕੱਲ ਨਰੇਸ਼ ਸਾਹਨੀ ਦੇ ਹੋਏ ਕਤਲ ਦੀ ਗੁੱਥੀ ਸਨੌਰ ਪੁਲਸ ਨੇ ਸੁਲਝਾ ਲਈ ਹੈ। ਦੋਸ਼ੀ ਖੂਬਲਾਲ ਸਾਹਨੀ ਨੂੰ ਕੁਝ ਘੰਟਿਆਂ ’ਚ ਹੀ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਨੌਰ ਪੁਲਸ ਨੂੰ 14 ਅਕਤੂਬਰ ਨੂੰ ਸਵੇਰੇ ਇਤਲਾਹ ਮਿਲੀ ਕਿ ਗੁਰਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਬੋਲੜ ਕਲਾ ਦੇ ਖੇਤ ’ਚ ਇਕ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਪਈ ਹੈ। ਐੱਸ. ਐੱਚ. ਓ. ਸਾਹਿਬ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਉਸ ਤੋਂ ਬਾਅਦ ਇਸ ਥਾਂ ਦਾ ਐੱਸ. ਪੀ. ਸਿਟੀ ਸਰਫ਼ਰਾਜ਼ ਆਲਮ ਅਤੇ ਡੀ. ਐੱਸ. ਪੀ. ਰੂਰਲ ਗੁਰਦੇਵ ਸਿੰਘ ਧਾਲੀਵਾਲ ਨੇ ਦੌਰਾ ਕੀਤਾ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ : ਆਨੰਦ ਕਾਰਜ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਖ਼ਤ ਹੁਕਮ ਜਾਰੀ
ਸਨੌਰ ਪੁਲਸ ਦੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਖੂਬਲਾਲ ਸਾਹਨੀ ਦਾ ਇਕ ਮਹੀਨਾ ਪਹਿਲਾਂ ਆਪਣੇ ਪਰਿਵਾਰ ਨਾਲ ਝਗੜਾ ਹੋ ਗਿਆ ਸੀ, ਜਿਸ ਕਾਰਨ ਖ਼ੂਬਲਾਲ ਦਾ ਪਰਿਵਾਰ ਨਰੇਸ਼ ਸਾਹਨੀ ਨਜ਼ਦੀਕ ਹੀ ਰਹਿਣ ਲੱਗ ਪਿਆ। ਇਸ ਦੌਰਾਨ ਨਰੇਸ਼ ਸਾਹਨੀ ਨੇ ਦੋਸ਼ੀ ਖੂਬਲਾਲ ਸਾਹਨੀ ਦੀ ਲੜਕੀ ਨਾਲ ਅਸ਼ਲੀਲ ਹਰਕਤ ਕੀਤੀ ਸੀ। ਇਸੇ ਗੱਲ ਦੀ ਖੂਬਲਾਲ ਸਾਹਨੀ ਮਨ ’ਚ ਰੰਜਿਸ਼ ਰੱਖੀ ਬੈਠਾ ਸੀ। 13 ਅਕਤੂਬਰ ਦੀ ਸ਼ਾਮ ਨੂੰ ਦੋਸ਼ੀ ਖੂਬਲਾਲ ਸਾਹਨੀ ਨੇ ਰੋਟੀ-ਪਾਣੀ ਖਾਣ ਦੇ ਬਹਾਨੇ ਨਾਲ ਨਰੇਸ਼ ਸਾਹਨੀ ਨੂੰ ਸ਼ਰਾਬ ਦੇ ਠੇਕੇ ਪਿੰਡ ਬੋਲੜ ਨਸ਼ੇ ਦੀ ਹਾਲਾਤ ’ਚ ਆਪਣੀ ਮੋਟਰ ’ਤੇ ਲੈ ਗਿਆ ਅਤੇ ਜਾਣ-ਬੁਝ ਕੇ ਨਰੇਸ਼ ਸਾਹਨੀ ਨਾਲ ਆਪਣੀ ਲੜਕੀ ਦੀ ਛੇੜਛਾੜ ਕਰਨ ਬਾਰੇ ਪੁੱਛਿਆ ਜਿਸ ਕਾਰਨ ਦੋਵਾਂ ਦੀ ਆਪਸ ’ਚ ਤਕਰਾਰ ਹੋ ਗਈ। ਇਸ ਦੌਰਾਨ ਤੈਸ਼ ’ਚ ਆ ਕੇ ਖੂਬਲਾਲ ਸਾਹਨੀ ਨੇ ਆਪਣੇ ਕੋਲ ਪਈ ਖਲਪਾੜ (ਲੱਕੜ) ਨਾਲ 2-3 ਵਾਰ ਨਰੇਸ਼ ਸਾਹਨੀ ਦੇ ਸਿਰ ’ਤੇ ਕੀਤੇ। ਫਿਰ ਕੋਲ ਪਈ ਦਾਤੀ ਚੁੱਕ ਕੇ ਨਰੇਸ਼ ਸਾਹਨੀ ’ਤੇ ਵਾਰ ਕਰਕੇ ਉਸ ਨੂੰ ਜਾਨੋਂ ਮਾਰ ਦਿੱਤਾ। ਕਤਲ ਦੀ ਵਾਰਦਾਤ ਨੂੰ ਲੁਕਾਉਣ ਲਈ ਦੋਸ਼ੀ ਖੂਬਲਾਲ ਸਾਹਨੀ ਨੇ ਨਰੇਸ਼ ਸਾਹਨੀ ਦੀ ਲਾਸ਼ ਨੂੰ ਮੋਢੇ ਪਰ ਚੁੱਕ ਕੇ ਬੜੀ ਹੀ ਚਾਲਾਕੀ ਨਾਲ ਲਿਜਾ ਕੇ ਪਿੰਡ ਲਲੀਨਾ ਰੋਡ ਪਰ ਸੜਕ ਕਿਨਾਰੇ ਰੱਖ ਦਿੱਤਾ ਤਾਂ ਜੋ ਦੇਖਣ ਨੂੰ ਇਹ ਘਟਨਾ ਮਹਿਜ਼ ਇਕ ਰੋਡ ਐਕਸੀਡੈਂਟ ਹੀ ਲੱਗੇ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਤੋਹਫ਼ਾ, ਇਸ ਵੈੱਬ ਸਾਈਟ ’ਤੇ ਰਜਿਸਟਰ ਕਰੋ ਤੇ ਜਿੱਤੋ ਲੱਖਾਂ ਰੁਪਏ
ਐੱਸ. ਪੀ. ਸਿਟੀ ਸਰਫ਼ਰਾਜ਼ ਆਲਮ ਅਤੇ ਡੀ. ਐੱਸ. ਪੀ. ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਸ ਨੇ ਪ੍ਰਵਾਸੀ ਮਜ਼ਦੂਰ ਦੇ ਅਣਸੁਲਝੇ ਕਤਲ ਨੂੰ ਮਹਿਜ਼ ਕੁਝ ਘੰਟਿਆਂ ’ਚ ਹੀ ਸੁਲਝਾ ਲਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਇਹ ਲਾਸ਼ ਨਰੇਸ਼ ਸਾਹਨੀ ਪੁੱਤਰ ਅੰਡਰ ਸਾਹਨੀ ਵਾਸੀ ਪਿਤੋਜੀਆ ਜ਼ਿਲ੍ਹਾ ਮਜ਼ੱਫਰਪੁਰ ਬਿਹਾਰ ਦੀ ਸੀ। ਐੱਸ. ਆਈ. ਸਾਹਿਬ ਸਿੰਘ ਮੁੱਖ ਅਫ਼ਸਰ ਥਾਣਾ ਸਨੌਰ ਨੇ ਸਮੇਤ ਪੁਲਸ ਪਾਰਟੀ, ਸੀ. ਆਈ. ਏ. ਸਟਾਫ਼ ਪਟਿਆਲਾ ਦੀ ਟੀਮ ਤੇ ਫੋਰੈਂਸਿਕ ਸਾਇੰਸ ਟੀਮ ਦੀ ਮਦਦ ਨਾਲ ਤਕਨੀਕੀ ਤੇ ਵਿਗਿਆਨਿਕ ਤੱਥਾਂ ਦੇ ਆਧਾਰ ’ਤੇ ਡੂੰਘਾਈ ਨਾਲ ਤਫ਼ਤੀਸ਼ ਅਮਲ ’ਚ ਲਿਆਂਦੀ ਅਤੇ ਦੋਸ਼ੀ ਖੂਬਲਾਲ ਸਾਹਨੀ ਪੁੱਤਰ ਕੈਲਾਸ਼ ਸਾਹਨੀ ਵਾਸੀ ਕਮਲਪੁਰਾ ਜ਼ਿਲ੍ਹਾ ਮੁਜ਼ੱਫਰਪੁਰ ਬਿਹਾਰ ਹਾਲ ਵਾਸੀ ਮੋਟਰ ਗੋਰੇ ਲਾਲ ਵਾਸੀ ਬੋਲੜਕਲਾ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਕੋਲੋਂ ਵਾਰਦਾਤ ਦੌਰਾਨ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਖਰੜ ਤੀਹਰਾ ਕਤਲ ਕਾਂਡ ਦੇ ਮ੍ਰਿਤਕਾਂ ਦਾ ਹੋਇਆ ਸਸਕਾਰ, ਮਾਂ-ਪੁੱਤ ਨੂੰ ਇੱਕੋ ਚਿਤਾ ’ਤੇ ਦਿੱਤੀ ਗਈ ਅਗਨੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8