ਤਰਨਤਾਰਨ 'ਚ ਵਾਪਰੇ ਭਿਆਨਕ ਹਾਦਸੇ ਨੇ ਘਰ 'ਚ ਪੁਆਏ ਵੈਣ, ਪਿਓ-ਪੁੱਤ ਦੀ ਇਕੱਠਿਆਂ ਹੋਈ ਦਰਦਨਾਕ ਮੌਤ

01/25/2023 1:28:19 PM

ਤਰਨਤਾਰਨ (ਰਮਨ) : ਜ਼ਿਲ੍ਹੇ ਅਧੀਨ ਆਉਂਦੇ ਕਸਬਾ ਫਤਿਹਾਬਾਦ ਵਿਖੇ ਬੀਤੀ ਰਾਤ ਟਰੈਕਟਰ-ਟਰਾਲੀ ਦੇ ਸੂਏ ਵਿੱਚ ਡਿੱਗਣ ਕਾਰਨ ਪਿਓ-ਪੁੱਤ ਦੀ ਮੌਕੇ 'ਤੇ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਪਿਓ-ਪੁੱਤ ਦੀ ਪਛਾਣ ਰਣਜੀਤ ਸਿੰਘ (45) ਪੁੱਤਰ ਗੁਰਬਖ਼ਸ਼ ਸਿੰਘ ਅਤੇ ਰੋਬਿਨ ਸਿੰਘ (12) ਵਾਸੀ ਪਿੰਡ ਢੋਟੀਆਂ ,ਤਰਨਤਾਰਨ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਦੋਂ ਇਹ ਹਾਦਸਾ ਵਾਪਰਿਆ ਤਾਂ ਦੋਵੇਂ ਪਿਓ-ਪੁੱਤ ਟਰੈਕਟਰ-ਟਰਾਲੀ 'ਤੇ ਸਵਾਰ ਹੋ ਕੇ ਘਰ ਵਾਪਸ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਖੇਲੇ ਰੋਡ 'ਤੇ ਪੈਂਦੇ ਸਕੂਲ ਕੋਲ ਪਹੁੰਚੇ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਸੂਏ 'ਚ ਜਾ ਡਿਗਿਆ। ਸੂਏ 'ਚ ਟਰੈਕਟਰ ਪਲਟਣ ਕਾਰਨ ਦੋਵੇਂ ਟਰੈਕਟਰ ਹੇਠਾਂ ਦੱਬ ਗਏ ਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਕਪੂਰਥਲਾ ਦੇ ਡੀ. ਸੀ. ਚੌਂਕ ਨੇੜੇ ਵਾਪਰਿਆ ਵੱਡਾ ਹਾਦਸਾ, ਡਿਊਟੀ ਦੇ ਰਹੇ ASI ਦੀ ਤੜਫ਼-ਤੜਫ਼ ਕੇ ਹੋਈ ਮੌਤ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਚੌਕੀ ਫਤਿਹਾਬਾਦ ਦੇ ਇੰਚਾਰਜ ਸਬ-ਇੰਸਪੈਕਟਰ ਇਕਬਾਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਤੇ ਉਨ੍ਹਾਂ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੁਖ਼ਦਾਈ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ- ਮੁੰਬਈ ਤੋਂ ਮੁੱਖ ਮੰਤਰੀ ਮਾਨ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਲੁਧਿਆਣਾ 'ਚ ਲੱਗੇਗਾ TATA ਸਟੀਲ ਦਾ ਪਲਾਂਟ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


Simran Bhutto

Content Editor

Related News