ਹਵਸ ''ਚ ਅੰਨ੍ਹੇ ਪਿਓ ਨੇ ਰੋਲੀ ਮੂੰਹ ਬੋਲੀ ਧੀ ਦੀ ਪੱਤ, ਕੁੜੀ ਨੇ ਘਰੋਂ ਭੱਜ ਕੇ ਚੰਡੀਗੜ੍ਹ ਪੁਲਸ ਨੂੰ ਸੁਣਾਈ ਆਪ-ਬੀਤੀ

Thursday, Oct 12, 2023 - 02:39 AM (IST)

ਹਵਸ ''ਚ ਅੰਨ੍ਹੇ ਪਿਓ ਨੇ ਰੋਲੀ ਮੂੰਹ ਬੋਲੀ ਧੀ ਦੀ ਪੱਤ, ਕੁੜੀ ਨੇ ਘਰੋਂ ਭੱਜ ਕੇ ਚੰਡੀਗੜ੍ਹ ਪੁਲਸ ਨੂੰ ਸੁਣਾਈ ਆਪ-ਬੀਤੀ

ਲਾਂਬੜਾ (ਵਰਿੰਦਰ)– ਮੂੰਹ ਬੋਲੀ ਬੇਟੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਪਿਤਾ ਖ਼ਿਲਾਫ਼ ਥਾਣਾ ਲਾਂਬੜਾ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਛੋਟੇ ਲਾਲ ਪੁੱਤਰ ਨਕਚੇਦ ਲਾਲ ਵਾਸੀ ਬਿਹਾਰ, ਹਾਲ ਵਾਸੀ ਲੱਲੀਆਂ ਕਲਾਂ ਲਾਂਬੜਾ ਵਜੋਂ ਹੋਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਕੇਂਦਰ ਸਰਕਾਰ ਨੇ ਜਾਰੀ ਕੀਤਾ 3670 ਕਰੋੜ ਰੁਪਏ ਦਾ ਬਕਾਇਆ

ਪੀੜਤਾ ਨੇ ਦੱਸਿਆ ਕਿ 6 ਸਾਲ ਪਹਿਲਾਂ ਛੋਟੇ ਲਾਲ ਬਿਹਾਰ ਵਿਚ ਉਨ੍ਹਾਂ ਦੇ ਘਰ ਆਇਆ ਸੀ। ਉਸ ਨੇ ਉਸ ਦੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਬੱਚੀ ਨੂੰ ਨਾਨੀ ਦੇ ਘਰ ਲੈ ਜਾਵੇਗਾ ਪਰ ਉਹ ਉਸ ਨੂੰ ਲਾਂਬੜਾ ਦੇ ਲੱਲੀਆਂ ਕਲਾਂ ਪਿੰਡ ਵਿਚ ਆਪਣੇ ਘਰ ਲੈ ਆਇਆ। ਬੱਚੀ ਛੋਟੇ ਲਾਲ ਅਤੇ ਉਸ ਦੀ ਪਤਨੀ ਨੂੰ ਪਾਪਾ-ਮੰਮੀ ਕਹਿੰਦੀ ਸੀ। 3 ਸਾਲ ਤੋਂ ਛੋਟੇ ਲਾਲ ਨਾਬਾਲਗਾ ਨਾਲ ਗਲਤ ਹਰਕਤਾਂ ਕਰ ਰਿਹਾ ਸੀ, ਜਿਸ ਕਾਰਨ ਉਹ 3 ਵਾਰ ਘਰੋਂ ਭੱਜ ਵੀ ਗਈ ਪਰ ਮੁਲਜ਼ਮ ਛੋਟੇ ਲਾਲ ਉਸ  ਨੂੰ ਲੱਭ ਕੇ ਲੈ ਆਉਂਦਾ ਸੀ।

ਇਹ ਖ਼ਬਰ ਵੀ ਪੜ੍ਹੋ - ਭਾਣਜੇ ਦਾ ਜਨਮ ਦਿਨ ਮਨਾਉਣ ਜਲੰਧਰ ਆਏ ਮਾਮੇ 'ਤੇ ਭਾਰੀ ਪਈ 'ਕੁਦਰਤ ਦੀ ਕਰੋਪੀ', ਮਚ ਗਿਆ ਚੀਕ-ਚਿਹਾੜਾ

ਦੋਸ਼ ਹੈ ਕਿ 2 ਮਹੀਨੇ ਪਹਿਲਾਂ ਜਦੋਂ ਘਰ ਵਿਚ ਕੋਈ ਨਹੀਂ ਸੀ ਤਾਂ ਛੋਟੇ ਲਾਲ ਨੇ ਬੱਚੀ ਨਾਲ ਜਬਰ-ਜ਼ਿਨਾਹ ਕੀਤਾ। ਉਹ ਜ਼ੁਲਮ ਸਹਿੰਦੀ ਰਹੀ। ਇਸ ਦੌਰਾਨ ਉਸਨੇ ਦੁਬਾਰਾ ਜਬਰ-ਜ਼ਨਾਹ ਕੀਤਾ। ਬੱਚੀ ਛੋਟੇ ਲਾਲ ਤੋਂ ਤੰਗ ਆ ਕੇ ਚੰਡੀਗੜ੍ਹ ਭੱਜ ਗਈ ਅਤੇ ਉਥੋਂ ਦੀ ਪੁਲਸ ਨੂੰ ਸੂਚਨਾ ਦਿੱਤੀ। ਚੰਡੀਗੜ੍ਹ ਪੁਲਸ ਨੇ ਜਲੰਧਰ ਪੁਲਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਥਾਣਾ ਲਾਂਬੜਾ ਦੀ ਪੁਲਸ ਨੇ ਛੋਟੇ ਲਾਲ ਖ਼ਿਲਾਫ਼ ਕੇਸ ਦਰਜ ਕਰ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News