ਦਰਿੰਦਗੀ ਦੀਆਂ ਹੱਦਾਂ ਪਾਰ : ਧੀ ਦਾ ਮੂੰਹ ਦੱਬ ਖ਼ਾਲੀ ਕਮਰੇ 'ਚ ਲੈ ਗਿਆ ਕਲਯੁਗੀ ਪਿਓ, ਮਾਂ ਦੀ ਅੱਖ ਖੁੱਲ੍ਹੀ ਤਾਂ...

Thursday, Mar 02, 2023 - 11:55 AM (IST)

ਦਰਿੰਦਗੀ ਦੀਆਂ ਹੱਦਾਂ ਪਾਰ : ਧੀ ਦਾ ਮੂੰਹ ਦੱਬ ਖ਼ਾਲੀ ਕਮਰੇ 'ਚ ਲੈ ਗਿਆ ਕਲਯੁਗੀ ਪਿਓ, ਮਾਂ ਦੀ ਅੱਖ ਖੁੱਲ੍ਹੀ ਤਾਂ...

ਲੁਧਿਆਣਾ (ਡੇਵਿਨ) : ਥਾਣਾ ਜਮਾਲਪੁਰ ਦੇ ਇਲਾਕੇ ਮੂੰਡੀਆਂ ਕਲਾਂ ’ਚ ਇਕ ਕਲਯੁਗੀ ਮਤਰੇਏ ਪਿਓ ਨੇ ਆਪਣੀ 15 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਐੱਸ. ਆਈ. ਮਨਪ੍ਰੀਤ ਕੌਰ ਅਨੁਸਾਰ ਨਾਬਾਲਗ ਕੁੜੀ ਦੀ ਮਾਤਾ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਰਾਜ ਮੱਲ ਨਾਲ ਉਸ ਦਾ ਦੂਜਾ ਵਿਆਹ ਹੈ। 27 ਫਰਵਰੀ ਨੂੰ ਵੀ ਰਾਤ ਵੀ ਲਗਭਗ ਡੇਢ ਵਜੇ ਅਚਾਨਕ ਉਸ ਨੂੰ ਜਾਗ ਆਈ ਤਾਂ ਦੇਖਿਆ ਕਿ ਪਤੀ ਕਮਰੇ ’ਚ ਨਹੀਂ ਸੀ, ਜੋ ਉਸ ਦੇ ਆਵਾਜ਼ ਮਾਰਨ ’ਤੇ ਨਾਲ ਵਾਲੇ ਖ਼ਾਲੀ ਕਮਰੇ ’ਚੋਂ ਬਾਹਰ ਆਇਆ।

ਇਹ ਵੀ ਪੜ੍ਹੋ : ਫਗਵਾੜਾ 'ਚ ਮੁੜ ਗੁਟਕਾ ਸਾਹਿਬ ਦੀ ਬੇਅਦਬੀ, ਸੰਗਤਾਂ 'ਚ ਭਾਰੀ ਰੋਸ

ਉਸ ਦੇ ਨਾਲ ਹੀ ਧੀ ਵੀ ਕਮਰੇ ’ਚੋਂ ਬਾਹਰ ਆਈ। ਉਸ ਨੇ ਦੱਸਿਆ ਕਿ ਪਾਪਾ ਨੇ ਮੂੰਹ ’ਤੇ ਹੱਥ ਰੱਖ ਕੇ ਜ਼ਬਰਦਸਤੀ ਉਸ ਨਾਲ ਜਬਰ-ਜ਼ਿਨਾਹ ਕੀਤਾ। ਧੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿਤਾ ਨੇ ਮਈ 2022 ’ਚ ਜਬਰ-ਜ਼ਿਨਾਹ ਅਤੇ ਛੇੜਛਾੜ ਕੀਤੀ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਤਾਰੀਖ਼ ਨੂੰ 30 ਪ੍ਰਿੰਸੀਪਲਾਂ ਦਾ ਦੂਜਾ ਬੈਚ ਜਾਵੇਗਾ ਸਿੰਗਾਪੁਰ

ਪੁਲਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 376 ਆਈ. ਪੀ. ਸੀ., 6, 10 ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News