8 ਦਿਨ ਪਹਿਲਾਂ ਖ਼ਰੀਦੇ ਮਕਾਨ ’ਚ 2 ਬੱਚਿਆਂ ਦੇ ਪਿਤਾ ਨੇ ਲਿਆ ਫਾਹਾ
Saturday, Jul 22, 2023 - 11:40 PM (IST)
ਲੁਧਿਆਣਾ (ਰਿਸ਼ੀ)–8 ਦਿਨ ਪਹਿਲਾਂ ਹੈਪੀ ਕਾਲੋਨੀ, ਧਾਂਦਰਾ ਰੋਡ ’ਤੇ ਖਰੀਦੇ ਮਕਾਨ ਵਿਚ 2 ਬੱਚਿਆਂ ਦੇ ਪਿਤਾ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਭਰਾ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪੌਂਗ ਡੈਮ ਤੋਂ ਫਿਰ ਛੱਡਿਆ 39286 ਕਿਊਸਿਕ ਪਾਣੀ, ਬਿਆਸ ਦਰਿਆ ’ਚ ਆਏ ਪਾਣੀ ਨਾਲ ਲੋਕ ਸਹਿਮੇ
ਚੌਕੀ ਬਸੰਤ ਨਗਰ ਦੇ ਇੰਚਾਰਜ ਏ. ਐੱਸ. ਆਈ. ਦਵਿਦਰ ਸਿੰਘ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਆਸ਼ੂ (28) ਦੇ ਰੂਪ ’ਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਭਰਾ ਆਕਾਸ਼ ਨੇ ਦੱਸਿਆ ਕਿ ਆਸ਼ੂ ਪਹਿਲਾਂ ਡਾ. ਅੰਬੇਦਕਰ ਨਗਰ, ਮਾਡਲ ਟਾਊਨ ਵਿਚ ਰਹਿੰਦਾ ਸੀ ਅਤੇ 8 ਦਿਨ ਪਹਿਲਾਂ ਹੀ ਇਸ ਮਕਾਨ ’ਚ ਸ਼ਿਫ਼ਟ ਹੋਇਆ ਸੀ ਅਤੇ ਡਰਾਈਵਰ ਦੀ ਨੌਕਰੀ ਕਰਦਾ ਸੀ। ਆਸ਼ੂ ਦੀ ਪਤਨੀ ਆਪਣੇ 2 ਬੱਚਿਆਂ ਸਮੇਤ ਕਲਕੱਤਾ ’ਚ ਰਹਿੰਦੀ ਹੈ। ਸ਼ੁੱਕਰਵਾਰ ਰਾਤ ਨੂੰ ਉਸ ਨੇ ਕਈ ਵਾਰ ਫੋਨ ਕੀਤਾ ਪਰ ਆਸ਼ੂ ਨੇ ਨਹੀਂ ਚੁੱਕਿਆ, ਜਦ ਉਸ ਦੇ ਘਰ ਜਾ ਕੇ ਦੇਖਿਆ ਤਾਂ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ। ਪੁਲਸ ਦੇ ਅਨੁਸਾਰ ਮੌਤ ਦਾ ਕਾਰਨ ਹੁਣ ਸਪੱਸ਼ਟ ਨਹੀਂ ਹੋ ਸਕਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਆਪ’ ਸਰਕਾਰ ਦੀ ਨੌਜਵਾਨਾਂ ਲਈ ਵੱਡੀ ਪਹਿਲਕਦਮੀ, UPSC ਪ੍ਰੀਖਿਆਵਾਂ ਦੀ ਕੋਚਿੰਗ ਲਈ ਖੋਲ੍ਹੇਗੀ 8 ਕੇਂਦਰ