ਰੋਪੜ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਿਤਾ ਨੇ 1 ਸਾਲ ਦੀ ਬੱਚੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
Friday, Jul 28, 2023 - 07:01 PM (IST)

ਰੂਪਨਗਰ/ਰੋਪੜ (ਗੁਰਮੀਤ ਸਿੰਘ)- ਰੂਪਨਗਰ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਵਾਰਦਾਤ ਸਾਹਮਣੇ ਆਈ ਹੈ। ਇਥੇ ਇਕ ਪਿਤਾ ਵੱਲੋਂ ਇਕ ਸਾਲ ਦੀ ਮਾਸੂਮ ਬੱਚੀ ਦਾ ਕੁੱਟ-ਕੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪਿਤਾ ਬੱਚੀ ਨੂੰ ਹਸਪਤਾਲ ਐਮਰਜੈਂਸੀ ਵਿਚ ਲੈ ਕੇ ਗਿਆ ਅਤੇ ਬਾਅਦ ਵਿਚ ਉਥੇ ਦਾਖ਼ਲ ਕਰਵਾਉਣ ਉਪਰੰਤ ਫਰਾਰ ਹੋ ਗਿਆ। ਮ੍ਰਿਤਕ ਬੱਚੀ ਦੀ ਪਛਾਣ ਏਕਮ ਵਜੋਂ ਹੋਈ ਹੈ ਅਤੇ ਦੋਸ਼ੀ ਪਿਤਾ ਸਿਕੰਦਰ ਨੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸਰਕਾਰੀ ਹਸਪਤਾਲ ਵਿਚ ਡਿਊਟੀ 'ਤੇ ਤਾਇਨਾਤ ਡਾਕਟਰ ਹਰਲੀਨ ਕੌਰ ਨੇ ਦੱਸਿਆ ਕਿ ਇਕ ਸਾਲ ਦੀ ਬੱਚੀ ਏਕਮ ਨੂੰ ਉਸ ਦਾ ਪਿਤਾ ਹੀ ਐਮਰਜੈਂਸੀ ਵਿਚ ਲੈ ਕੇ ਆਇਆ ਸੀ। ਬੱਚੀ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਪਾਏ ਗਏ ਸਨ।
ਇਹ ਵੀ ਪੜ੍ਹੋ- 16 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਮਾਂ ਨੂੰ ਕਹੇ ਭਾਵੁਕ ਕਰ ਦੇਣ ਵਾਲੇ ਬੋਲ
ਹਸਪਤਾਲ ਪਹੁੰਚ ਕੇ ਦੋਸ਼ੀ ਸਿਕੰਦਰ ਕਦੇ ਕੋਈ ਬਿਆਨ ਦੇਣ ਲੱਗਾ ਅਤੇ ਕਦੇ ਕੋਈ। ਡਾਕਟਰ ਦੇ ਮੁਤਾਬਕ ਉਹ ਮਰੀ ਹੋਈ ਬੱਚੀ ਨੂੰ ਹੀ ਇਥੇ ਲੈ ਕੇ ਆਇਆ ਸੀ। ਡਾਕਟਰ ਨੇ ਦੱਸਿਆ ਕਿ ਕਦੇ ਉਸ ਦਾ ਪਿਤਾ ਇਹ ਕਹਿ ਰਿਹਾ ਸੀ ਕਿ ਬੱਚੀ ਬੈੱਡ ਤੋਂ ਡਿੱਗ ਗਈ ਹੈ ਤਾਂ ਕਦੇ ਕੁਝ ਬਿਆਨ ਦੇ ਰਿਹਾ ਸੀ। ਉਥੇ ਹੀ ਪਰਿਵਾਰ ਵਾਲਿਆਂ ਨੇ ਕਿਹਾ ਕਿ ਪਿੰਡ ਭਲਾਨ ਦਾ ਵਾਸੀ ਦੋਸ਼ੀ ਸਿਕੰਦਰ ਸਿੰਘ ਦੀ ਚਾਰ ਸਾਲ ਦੀ ਇਕ ਵੱਡੀ ਬੇਟੀ ਹੈ। ਸਿਕੰਦਰ ਦੇ ਘਰ ਇਕ ਸਾਲ ਪਹਿਲਾਂ ਹੀ ਏਕਮ ਨੇ ਜਨਮ ਲਿਆ ਸੀ। ਉਹ ਆਪਣੀ ਪਤਨੀ ਅਤੇ ਦੋਵੇਂ ਬੱਚੀਆਂ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਅੱਜ ਵੀ ਕੁੱਟ-ਕੁੱਟ ਕੇ ਉਸ ਨੇ ਏਕਮ ਦਾ ਕਤਲ ਕਰ ਦਿੱਤਾ। ਸਿਕੰਦਰ ਸਿੰਘ ਲੱਕੜ ਕੱਟਣ ਦਾ ਕੰਮ ਕਰਦਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜੋਰ ਤੋਂ 23 ਲੱਖ ਲੁੱਟਣ ਵਾਲਾ ਮਾਸਟਰਮਾਈਂਡ ਸਾਥੀ ਸਣੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ