ਪਿਓ ਦੀ ਜਾਨ ਬਚਾਉਣ ਲਈ ਇਕਲੌਤੀ ਧੀ ਨੇ ਦਾਅ ’ਤੇ ਲਾਈ ਆਪਣੀ ਜਾਨ, ਹਰ ਕੋਈ ਕਰ ਰਿਹੈ ਤਾਰੀਫ਼
Wednesday, Jan 20, 2021 - 11:26 AM (IST)
ਗੋਰਾਇਆ (ਮੁਨੀਸ਼ ਬਾਵਾ)- ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾ ਦੀਆਂ ਨੇ ਇਹ ਬੋਲ ਉਸ ਵੇਲੇ ਇੱਥੋਂ ਦੇ ਨੇੜਲੇ ਪਿੰਡ ਰੁੜਕਾ ਕਲਾਂ ਦੀ ਇੱਕ ਧੀ ਨੇ ਸੱਚੇ ਕਰਕੇ ਵਿਖਾਏ ਹਨ ਜਦੋਂ ਆਪਣੇ ਪਿਓ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਧੀ ਨੇ ਆਪਣੇ ਪਿਓ ਨੂੰ ਕਿਡਨੀ ਡੁਨੇਟ ਕੀਤੀ ਹੈ। ਜੋ ਇਲਾਕੇ ਵਿਚ ਚਰਚਾ ਦਾ ਵਿਸ਼ਾ ਵੀ ਬਣੀ ਹੈ।
ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ
ਉਥੇ ਹੀ ਪਿੰਡ ਵਾਸੀਆਂ ਵੱਲੋਂ ਧੀ ਨੂੰ ਦੁਆਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 22 ਸਾਲਾ ਭਾਰਤੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਗਈਆ ਸਨ, ਜਿਸ ਦਾ ਪਤਾ ਉਨ੍ਹਾਂ ਨੂੰ ਛੇ ਮਹੀਨੇ ਪਹਿਲਾਂ ਲੱਗਾ ਅਤੇ ਡਾਕਟਰ ਨੇ ਉਨ੍ਹਾਂ ਨੂੰ ਕਿਡਨੀ ਟਰਾਸਪਲਾਟ ਕਰਾਉਣ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੀ ਇਕੱਲੀ ਧੀ ਹੈ, ਉਸ ਦੀ ਮਾਤਾ ਨੂੰ ਵੀ ਸ਼ੁਗਰ ਦੀ ਬੀਮਾਰੀ ਹੈ, ਜਿਸ ਕਰਕੇ ਉਹ ਕਿਡਨੀ ਨਹੀਂ ਦੇ ਸਕਦੇ ਸਨ ਅਤੇ ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਕੋਲ ਹੋਰ ਕੋਈ ਵੀ ਰਸਤਾ ਨਹੀਂ ਸੀ, ਜਿਸ ਕਾਰਨ ਉਸ ਨੇ ਹਿੰਮਤ ਵਿਖਾਉਂਦੇ ਹੋਏ ਆਪਣੀ ਕਿਡਨੀ ਪਿਤਾ ਨੂੰ ਦੇਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਸ ਵਿੱਚ ਲੱਖਾ ਦਾ ਖਰਚਾ ਤਾਂ ਜ਼ਰੂਰ ਆਇਆ ਹੈ ਪਰ ਉਹ ਆਪਣੇ ਪਰਿਵਾਰ ਵਿੱਚ ਖੁਸ਼ ਹਨ ਅਤੇ ਦੋਵੇਂ ਹੁਣ ਠੀਕ ਹਨ। ਇਸ ਮੌਕੇ ਭਾਰਤੀ ਦੇ ਤਾਏ ਦੇ ਲੜਕੇ ਕਮਲ ਨੇ ਦੱਸਿਆ ਕਿ ਉਸ ਦੇ ਡੈਡੀ ਚਾਰ ਭਰਾ ਸਨ। ਜਿਨ੍ਹਾਂ ਵਿੱਚੋਂ ਤਿੰਨ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਉਸ ਦੇ ਚਾਚਾ ਨੇ ਕਿਹਾ ਸੀ ਕਿ ਉਹ ਆਪਣੇ ਭਤੀਜਿਆਂ ਦੀ ਕਿਡਨੀ ਨਹੀਂ ਲੈਣਗੇ ਅਤੇ ਕੋਈ ਹੋਰ ਅੱਗੇ ਨਹੀਂ ਆ ਰਿਹਾ ਸੀ, ਉਸ ਦੇ ਚਾਚਾ ਜੀ ਹੀ ਉਨ੍ਹਾਂ ਦੇ ਪਰਿਵਾਰ ਵਿਚ ਬਚੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣਾ ਜ਼ਰੂਰੀ ਸੀ।
ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ
ਉਸ ਦੀ ਭੈਣ ਨੇ ਹਿੰਮਤ ਵਿਖਾਈ ਅਤੇ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ। ਪਰਿਵਾਰ ਵੱਲੋਂ ਬਹੁਤ ਰੋਕਣ ਤੋਂ ਬਾਅਦ ਆਖਿਰ ਕੋਈ ਰਾਸਤਾ ਨਾ ਵੇਖਦੇ ਹੋਏ ਕਿਡਨੀ ਟਰਾਸਪਲਾਟ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਦੀ ਭੈਣ ਨੂੰ ਆਪਣੇ ਪਿਤਾ ਨੂੰ ਕਿਡਨੀ ਦੇ ਕੇ ਇਕ ਮਿਸਾਲ ਪੈਦਾ ਕੀਤੀ ਹੈ ਉੱਥੇ ਹੀ ਉਸ ਨੇ ਇਕ ਧੀ ਹੋਣ ਦਾ ਵੀ ਫਰਜ ਨਿਭਾਇਆ ਹੈ। ਉਨ੍ਹਾਂ ਨੂੰ ਆਪਣੀ ਭੈਣ ’ਤੇ ਮਾਣ ਹੈ।
ਇਹ ਵੀ ਪੜ੍ਹੋ : ਰੇਲ ਪਟੜੀ ਤੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਆਇਆ ਨਵਾਂ ਮੋੜ, ਨੇਪਾਲੀ ਵਿਆਹੁਤਾ ਨਾਲ ਸਨ ਸੰਬੰਧ