ਜਲੰਧਰ ''ਚ ਨਿੱਜੀ ਸਕੂਲ ਦੇ ਬਾਹਰ ਵਿਦਿਆਰਥੀਆਂ ''ਚ ਹੋਈ ਖ਼ੂਨੀ ਝੜਪ

Friday, Apr 17, 2026 - 05:56 PM (IST)

ਜਲੰਧਰ ''ਚ ਨਿੱਜੀ ਸਕੂਲ ਦੇ ਬਾਹਰ ਵਿਦਿਆਰਥੀਆਂ ''ਚ ਹੋਈ ਖ਼ੂਨੀ ਝੜਪ

ਜਲੰਧਰ (ਸੋਨੂੰ)- ਜਲੰਧਰ ਦੇ ਜੇ. ਪੀ. ਨਗਰ ਦੇ ਨਿੱਜੀ ਸਕੂਲ 'ਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਕੂਲ ਦੇ ਗੇਟ ਨੰਬਰ 4 ਦੇ ਬਾਹਰ ਵਾਪਰੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਦਾਅਵਾ ਕਰਦਾ ਹੈ ਕਿ ਉਹ ਇਸ ਘਟਨਾ ਤੋਂ ਅਣਜਾਣ ਹਨ। ਛੁੱਟੀ ਤੋਂ ਬਾਅਦ ਦੋਵੇਂ ਵਿਦਿਆਰਥੀਆਂ ਵਿਚ ਹੋਈ ਖ਼ੂਨੀ ਝੜਪ ਵਿਚ 12ਵੀਂ ਜਮਾਤ ਦੇ ਵਿਦਿਆਰਥੀ ਦਾ ਦੂਜੇ ਵਿਦਿਆਰਥੀ ਨੇ ਸਿਰ ਭੰਨ ਦਿੱਤਾ। ਘਟਨਾ ਤੋਂ ਬਾਅਦ ਵਿਦਿਆਰਥੀਆਂ ਦੇ ਸਾਥੀ ਜ਼ਖ਼ਮੀ ਬੱਚਿਆਂ ਨੂੰ ਘਰ ਲੈ ਗਏ। ਮਾਂ ਆਪਣੇ ਪੁੱਤਰ ਨੂੰ ਖ਼ੂਨ ਨਾਲ ਲਥਪਥ ਵੇਖ ਕੇ ਹੈਰਾਨ ਰਹਿ ਗਈ ਅਤੇ ਤੁਰੰਤ ਉਸ ਨੂੰ ਇਲਾਜ ਲਈ ਲੈ ਗਈ। ਵਿਦਿਆਰਥੀ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ:  Punjab: ਮੈਂ ਤੇਰੇ ਲਈ ਮਰ ਰਹੀ...ਵੀਡੀਓ ਬਣਾ ਵਿਆਹੁਤਾ ਨੇ ਸਾਬਕਾ ਸਰਪੰਚ ਬਾਰੇ ਕੀਤੇ ਹੈਰਾਨੀਜਨਕ ਖ਼ੁਲਾਸੇ

PunjabKesari

ਬਾਅਦ 'ਚ ਮਾਂ-ਬੱਚੇ ਨੂੰ ਸਿਰ 'ਤੇ ਪੱਟੀ ਬੰਨ੍ਹ ਕੇ ਸਕੂਲ ਲੈ ਆਈ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਦੀ ਮਾਂ ਨੇ ਦੱਸਿਆ ਕਿ ਦੋਵੇਂ ਵਿਦਿਆਰਥੀਆਂ ਵਿਚ ਹਾਸੇ ਮਜ਼ਾਕ ਵਿਚ ਵਿਵਾਦ ਹੋ ਗਿਆ ਸੀ।  ਸਕੂਲ ਅਧਿਆਪਕ ਆਦਿਤਿਆ ਨੇ ਕਿਹਾ ਕਿ ਉਸ ਨੇ ਦੋਵੇਂ ਵਿਦਿਆਰਥੀਆਂ ਵਿਚਕਾਰ ਸਮਝੌਤਾ ਵੀ ਕਰਵਾ ਦਿੱਤਾ ਸੀ ਪਰ ਸਕੂਲ ਛੁੱਟੀ ਹੋਣ ਤੋਂ ਬਾਅਦ ਹਿਮਾਲਿਆ ਨਾਮ ਦੇ ਇਕ ਵਿਦਿਆਰਥੀ ਨੇ ਉਸ ਦੇ ਪੁੱਤਰ 'ਤੇ ਹਮਲਾ ਕਰ ਦਿੱਤਾ। ਮਾਂ ਦਾ ਦੋਸ਼ ਹੈ ਕਿ ਵਿਦਿਆਰਥੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੇ ਪੁੱਤਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਮਾਂ ਨੇ ਕਿਹਾ ਕਿ ਇਕ ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਨਾ ਤਾਂ ਦੂਜਾ ਵਿਦਿਆਰਥੀ ਸਕੂਲ ਵਾਪਸ ਆਇਆ ਅਤੇ ਨਾ ਹੀ ਵਿਦਿਆਰਥੀ ਦਾ ਪਰਿਵਾਰ ਮੌਕੇ 'ਤੇ ਪਹੁੰਚਿਆ। 

PunjabKesari

ਮਾਂ ਨੇ ਦੋਸ਼ ਲਗਾਇਆ ਹੈ ਕਿ ਪ੍ਰਿੰਸੀਪਲ ਅਜੇ ਵੀ ਮਾਮਲੇ ਵੱਲ ਧਿਆਨ ਨਹੀਂ ਦੇ ਰਹੇ ਹਨ। ਜ਼ਖ਼ਮੀ ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਤਨੀ ਦਾ ਫੋਨ ਆਇਆ, ਜੋ ਘਬਰਾ ਗਈ ਸੀ। ਉਹ ਤੁਰੰਤ ਕੰਮ ਤੋਂ ਵਾਪਸ ਆਏ ਅਤੇ ਉਨ੍ਹਾਂ ਦੇ ਪੁੱਤਰ ਨੂੰ ਖ਼ੂਨ ਨਾਲ ਲਥਪਥ ਪਾਇਆ। ਉਸ 'ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਸੀ।

ਪਿਤਾ ਦਾ ਕਹਿਣਾ ਹੈ ਕਿ ਦੂਜੇ ਵਿਦਿਆਰਥੀ ਦਾ ਪਰਿਵਾਰ ਹੁਣ ਉਸ 'ਤੇ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ ਹੈ ਪਰ ਉਹ ਸਮਝੌਤਾ ਨਹੀਂ ਕਰਨਗੇ। ਪਿਤਾ ਨੇ ਕਿਹਾ ਕਿ ਦੂਜੇ ਵਿਦਿਆਰਥੀ ਦੀ ਮਾਂ ਨੇ ਮਾਮਲੇ 'ਤੇ ਚਰਚਾ ਕਰਨ ਲਈ ਫੋਨ ਕੀਤਾ ਅਤੇ ਕਿਹਾ ਕਿ ਉਸ ਦਾ ਪੁੱਤਰ ਵੀ ਜ਼ਖ਼ਮੀ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਵਿਦਿਆਰਥੀ 'ਤੇ ਹਮਲੇ ਦੀ ਸੂਚਨਾ ਮਿਲੀ ਸੀ ਅਤੇ ਉਹ ਜਾਂਚ ਲਈ ਮੌਕੇ 'ਤੇ ਪਹੁੰਚੇ। ਜ਼ਿਆਦਾ ਖ਼ੂਨ ਵਹਿਣ ਕਾਰਨ ਪਰਿਵਾਰ ਆਪਣੇ ਪੁੱਤਰ ਨੂੰ ਇਲਾਜ ਲਈ ਹਸਪਤਾਲ ਲੈ ਗਏ।

ਇਹ ਵੀ ਪੜ੍ਹੋ:  "ਅਮਨ ਮੁੜ ਆ ਪੁੱਤ ਓਏ"! ਪੈਰੋਲ ਕੱਟ ਕੇ ਵਾਪਸ ਜੇਲ੍ਹ ਗਏ ਨੌਜਵਾਨ ਦੀ ਮੌਤ, ਧਾਹਾਂ ਮਾਰ ਰੋਈ ਮਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News