ਨੂੰਹ ਵੱਲੋਂ ਕੀਤੀ ਬੇਇੱਜ਼ਤੀ ਨਾ ਸਹਾਰ ਸਕਿਆ ਸਹੁਰਾ, ਚੁੱਕਿਆ ਖ਼ੌਫ਼ਨਾਕ ਕਦਮ

Thursday, Mar 18, 2021 - 02:28 PM (IST)

ਨੂੰਹ ਵੱਲੋਂ ਕੀਤੀ ਬੇਇੱਜ਼ਤੀ ਨਾ ਸਹਾਰ ਸਕਿਆ ਸਹੁਰਾ, ਚੁੱਕਿਆ ਖ਼ੌਫ਼ਨਾਕ ਕਦਮ

ਜਲੰਧਰ (ਸੁਨੀਲ)– ਮਕਸੂਦਾਂ ਚੌਕੀ ਅਧੀਨ ਆਉਂਦੀ ਚੌਕੀ ਮੰਡ ਦੇ ਪਿੰਡ ਚਮਿਆਰਾ ਵਿਚ 51 ਸਾਲਾ ਕੁਲਵਿੰਦਰ ਸਿੰਘ ਪੁੱਤਰ ਬਖਸ਼ੀਸ਼ ਨੇ ਘਰੇਲੂ ਪ੍ਰੇਸ਼ਾਨੀ ਕਾਰਨ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਲਾਜ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ। ਚੌਕੀ ਇੰਚਾਰਜ ਸਬ-ਇੰਸਪੈਕਟਰ ਬਿਸਮਨ ਸਿੰਘ ਅਨੁਸਾਰ ਕੁਲਵਿੰਦਰ ਸਿੰਘ ਦੀ ਪਤਨੀ ਨਿਰਮਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੀ ਨੂੰਹ, ਮਾਂ ਅਤੇ ਹੋਰ ਔਰਤ ਖ਼ਿਲਾਫ਼ ਧਾਰਾ 306/34 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਹੋਲੇ-ਮਹੱਲੇ ਮੌਕੇ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ

ਜਾਣਕਾਰੀ ਮੁਤਾਬਕ 2 ਦਿਨ ਪਹਿਲਾਂ ਕੁਲਵਿੰਦਰ ਸਿੰਘ ਦੀ ਨੂੰਹ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਆਪਣੇ ਸਹੁਰੇ ਨੂੰ ਕਾਫ਼ੀ ਜ਼ਲੀਲ ਕੀਤਾ, ਜਿਸ ਤੋਂ ਬਾਅਦ ਆਪਣੀ ਬੇਇੱਜ਼ਤੀ ਮਹਸੂਸ ਕਰਦਿਆਂ ਕੁਲਵਿੰਦਰ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦਾ ਬੇਟਾ ਪੁਰਤਗਾਲ ’ਚ ਕੰਮ ਕਰਦਾ ਹੈ। ਉਕਤ ਘਟਨਾ ਤੋਂ ਬਾਅਦ ਮੁਲਜ਼ਮ ਘਰੋਂ ਫ਼ਰਾਰ ਹੈ, ਜਿਨ੍ਹਾਂ ਦੀ ਤਲਾਸ਼ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰੂਪਨਗਰ ਜ਼ਿਲ੍ਹੇ ’ਚ ਫਟਿਆ ਕੋਰੋਨਾ ਬੰਬ, 109 ਦੀ ਰਿਪੋਰਟ ਪਾਜ਼ੇਟਿਵ, 5 ਇਲਾਕੇ ਮਾਈਕ੍ਰੋ ਕੰਨਟੇਨਮੈਂਟ ਜ਼ੋਨ ਐਲਾਨੇ


author

shivani attri

Content Editor

Related News