ਘੋਰ ਕਲਯੁਗ! ਧੀ ਨੂੰ 10 ਸਾਲ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ...

Thursday, Mar 06, 2025 - 10:58 PM (IST)

ਘੋਰ ਕਲਯੁਗ! ਧੀ ਨੂੰ 10 ਸਾਲ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ...

ਰੂਪਨਗਰ (ਵਿਜੇ ਸ਼ਰਮਾ) : ਰੂਪਨਗਰ ਸ਼ਹਿਰ ’ਚ ਇਕ ਪਿਤਾ ਨੇ ਆਪਣੀ ਲੜਕੀ ਨਾਲ ਜਬਰਦਸਤੀ ਜਿਸਮਾਨੀ ਸਬੰਧ ’ਚ ਬਣਾ ਕੇ ਉਸਨੂੰ ਗਰਭਵਤੀ ਕਰ ਦਿੱਤਾ ਹੈ। ਪੁਲਸ ਨੇ ਇਸ ਸਬੰਧ ’ਚ ਪਿਤਾ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੂਪਨਗਰ ਸ਼ਹਿਰ ਦੇ ਇਕ ਵਾਰਡ ਦੀ ਨਿਵਾਸੀ ਲੜਕੀ ਈਸ਼ਾ (ਕਲਪਨਿਕ ਨਾਮ) ਉਮਰ ਲਗਭਗ ਤੀਹ ਸਾਲ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਲਗਭਗ ਦਸ ਸਾਲ ਪਹਿਲਾਂ ਜਦੋਂ ਉਸ ਦੀ ਮਾਂ ਘਰ ’ਚ ਨਹੀ ਸੀ ਨੇ ਜਬਰਦਸਤੀ ਉਸ ਨਾਲ ਜਿਸਮਾਨੀ ਸਬੰਧ ਬਣਾ ਲਏ, ਜਿਸਦਾ ਉਹ ਹਮੇਸ਼ਾ ਹੀ ਵਿਰੋਧ ਕਰਦੀ ਰਹੀ ਪਰ ਇਹ ਸਿਲਸਿਲਾ ਹੁਣ ਤੱਕ ਵੀ ਚਲਦਾ ਰਿਹਾ। ਜਦੋਂ ਉਹ ਪਿਤਾ ਦਾ ਵਿਰੋਧ ਕਰਦੀ ਸੀ ਤਾਂ ਉਹ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਡਰਾਉਦਾ-ਧਮਕਾਉਂਦਾ ਸੀ।

ਉਸਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਉਸ ਦੇ ਪਿਤਾ ਨੇ ਉਸ ਨਾਲ ਕਈ ਬਾਰ ਜਬਰਦਸਤੀ ਸਬੰਧ ਬਣਾਏ, ਜਿਸ ਮਗਰੋਂ ਉਹ ਬੀਮਾਰ ਰਹਿਣ ਲੱਗੀ। ਉਸ ਨੇ ਦੱਸਿਆ ਜਦੋਂ ਅੱਜ ਮੇਰੇ ਪੇਟ ’ਚ ਜ਼ਿਆਦਾ ਦਰਦ ਸ਼ੁਰੂ ਹੋ ਗਿਆ ਤਾਂ ਮੇਰੀ ਮਾਂ ਮੈਨੂੰ ਇਕ ਸਥਾਨਕ ਨਿੱਜੀ ਹਸਪਤਾਲ ’ਚ ਲੈ ਗਈ। ਡਾਕਟਰ ਨੇ ਜਾਂਚ ਮਗਰੋਂ ਦੱਸਿਆ ਕਿ ਮੈਂ ਗਰਭਵਤੀ ਹਾਂ, ਜਿਸ ਮਗਰੋਂ ਅੱਜ ਇਕ ਬੱਚੇ ਨੇ ਜਨਮ ਲਿਆ ਜੋ ਕਿ ਲੜਕਾ ਪੈਦਾ ਹੋਇਆ।

ਪੀੜਤਾ ਨੇ ਦੱਸਿਆ ਕਿ ਇਹ ਬੱਚਾ ਉਸਦੇ ਪਿਤਾ ਦਾ ਹੈ ਜੋ ਕਿ ਸਰੀਰਕ ਸਬੰਧ ਬਣਾਉਣ ਕਾਰਨ ਪੈਦਾ ਹੋਇਆ ਹੈ। ਇਸ ਲਈ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ ਇੰਸਪੈਕਟਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਹਸਪਤਾਲ ਵਲੋਂ ਇਕ ਮੈਡੀਕਲ ਰੁਕਾ ਭੇਜਣ ਮਗਰੋਂ ਉਸ ਦੇ ਪਿਤਾ ਅਮਰੀਕ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News