ਸ਼ੱਕੀ ਹਾਲਾਤ ’ਚ ਪਿਓ-ਪੁੱਤ ਲਾਪਤਾ, ਕੇਸ ਦਰਜ
Tuesday, Sep 06, 2022 - 01:24 PM (IST)
 
            
            ਸਾਹਨੇਵਾਲ (ਜ.ਬ.) : ਆਪਣੀ ਭੂਆ ਦੇ ਘਰ ਰਹਿ ਰਿਹਾ ਇਕ ਵਿਅਕਤੀ ਆਪਣੇ ਢਾਈ ਸਾਲਾ ਪੁੱਤਰ ਨਾਲ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ। ਇਸ ਤੋਂ ਬਾਅਦ ਥਾਣਾ ਕੂੰਮਕਲਾਂ ਦੀ ਪੁਲਸ ਨੇ ਲਾਪਤਾ ਵਿਅਕਤੀ ਦੀ ਪਤਨੀ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਹਰਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਮਨਸੂਰਵਾਲ ਬੇਟ, ਥਾਣਾ ਢਿੱਲਵਾਂ, ਕਪੂਰਥਲਾ ਨੇ ਦੱਸਿਆ ਕਿ ਉਸ ਦਾ ਪਤੀ ਢਾਈ ਸਾਲ ਦੇ ਬੇਟੇ ਗੁਰਕੀਰਤ ਸਿੰਘ ਨਾਲ ਪਿਛਲੇ ਕਰੀਬ 5 ਮਹੀਨੇ ਤੋਂ ਆਪਣੀ ਭੂਆ ਦੇ ਘਰ ਪਿੰਡ ਸ਼੍ਰੀ ਭੈਣੀ ਸਾਹਿਬ ਵਿਖੇ ਰਹਿ ਰਿਹਾ ਹੈ।
ਬੀਤੀ 1 ਸਤੰਬਰ ਨੂੰ ਭੁਪਿੰਦਰ ਆਪਣੇ ਬੇਟੇ ਗੁਰਕੀਰਤ ਨੂੰ ਨਾਲ ਲੈ ਕੇ ਬਿਨਾਂ ਦੱਸੇ ਘਰ ਤੋਂ ਕਿਧਰੇ ਚਲੇ ਗਏ ਅਤੇ ਘਰ ਵਾਪਸ ਨਹੀਂ ਪਰਤੇ। ਸ਼ਿਕਾਇਤਕਰਤਾ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਪਤੀ ਅਤੇ ਬੇਟੇ ਨੂੰ ਕਿਸੇ ਵਿਅਕਤੀ ਨੇ ਜ਼ਬਰਦਸਤੀ ਆਪਣੀ ਹਿਰਾਸਤ ’ਚ ਛੁਪਾ ਕੇ ਰੱਖਿਆ ਹੋਇਆ ਹੈ। ਕੂੰਮਕਲਾਂ ਪੁਲਸ ਨੇ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            