ਦਰਦਨਾਕ ਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ ਜ਼ਖ਼ਮੀ

Sunday, Jun 13, 2021 - 09:52 PM (IST)

ਦਰਦਨਾਕ ਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ ਜ਼ਖ਼ਮੀ

ਅਜਨਾਲਾ(ਗੁਰਜੰਟ)- ਅਜਨਾਲਾ ਤੋਂ ਭਿੰਡੀਸੈਦਾਂ ਰੋਡ ’ਤੇ ਪੈਂਦੇ ਪਿੰਡ ਕੋਟਲਾ ਸਰਾਜ ਲੁਹਾਰ ਵਿਖੇ ਇਕ ਦਰਦਨਾਕ ਹਾਦਸੇ ਵਿਚ ਪਿਓ-ਪੁੱਤ ਦੀ ਮੌਤ ਹੋ ਗਈ ਜਦਕਿ ਮਾਂ ਗੰਭੀਰ ਰੂਪ ’ਚ ਜ਼ਖਮੀ ਹੋ ਗਈ।

ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ ਵਾਂਗ ਕਾਂਗਰਸ ਬਰਗਾੜੀ ਦੇ ਦੋਸ਼ੀਆਂ ਦਾ ਵੀ ਕਰ ਰਹੀ ਹੈ ਬਚਾਅ : ਚੁੱਘ

ਇਸ ਸਬੰਧੀ ਅਮਰ ਸਿੰਘ ਵਾਸੀ ਛੋਟੇ ਫੱਤੇਵਾਲ ਨੇ ਦੱਸਿਆ ਕਿ ਗੋਪੀ ਸਿੰਘ, ਕਾਲਾ ਸਿੰਘ ਅਤੇ ਸੱਤੋ ਤਿੰਨੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਭਿੰਡੀ ਸੈਦਾਂ ਵਾਲੀ ਸਾਈਡ ਕਿਸੇ ਕੰਮਕਾਰ ਸਬੰਧੀ ਗਏ ਹੋਏ ਸਨ ਤੇ ਵਾਪਸੀ ਮੌਕੇ ਚਾਰ ਵਜੇ ਦੇ ਕਰੀਬ ਜਦੋਂ ਉਹ ਆਪਣੇ ਪਿੰਡ ਫੱਤੇਵਾਲ ਨੂੰ ਆ ਰਹੇ ਸੀ ਤਾਂ ਅਜਨਾਲਾ ਵਾਲੀ ਸਾਈਡ ਤੋਂ ਤੇਜ਼ ਰਫਤਾਰ ਆ ਰਹੀ ਮਹਿੰਦਰਾ ਗੱਡੀ ਨੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰੀ, ਜਿਸ ਦੌਰਾਨ ਕਾਲਾ ਸਿੰਘ ਤੇ ਗੋਪੀ ਸਿੰਘ ਪਿਓ-ਪੁੱਤਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਸੱਤੋ ਗੰਭੀਰ ਰੂਪ ਜ਼ਖ਼ਮੀ ਹੋ ਗਈ, ਜਿਸ ਨੂੰ ਤੁਰੰਤ ਅਜਨਾਲਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।


author

Bharat Thapa

Content Editor

Related News