ਪਿਉ ਦੇ ਕਾਤਲ ਪੁੱਤਰ ਨੂੰ ਉਮਰ ਕੈਦ ਅਤੇ ਜੁਰਮਾਨਾ
Sunday, Mar 31, 2019 - 04:12 PM (IST)

ਮੋਗਾ (ਸੰਦੀਪ) : ਜ਼ਿਲਾ ਸੈਸ਼ਨ ਜੱਜ ਮਨੀਸ਼ ਸਿੰਗਲ ਦੀ ਅਦਾਲਤ ਨੇ ਪਿਤਾ ਦਾ ਕਤਲ ਕਰਨ ਦੇ ਮਾਮਲੇ ਵਿਚ ਸ਼ਾਮਲ ਪੁੱਤਰ ਨੂੰ ਉਮਰ ਕੈਦ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਮਾਣਯੋਗ ਅਦਾਲਤ ਨੇ ਕਿਹਾ ਕਿ ਦੋਸ਼ੀ ਵਲੋਂ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਇਕ ਸਾਲ ਦੀ ਵਾਧੂ ਸਜ਼ਾ ਕੱਟਣੀ ਹੋਵੇਗੀ। ਜਾਣਕਾਰੀ ਮੁਤਾਬਿਕ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਮਾਲਹਾ ਖੁਰਦ ਨਿਵਾਸੀ ਅਮਰਜੀਤ ਕੌਰ ਨੇ 15 ਮਾਰਚ 2017 ਨੂੰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਤਿੰਨ ਬੱਚੇ ਹਨ। ਉਨ੍ਹਾਂ ਦੇ ਬੇਟੇ ਰੇਸ਼ਮ ਸਿੰਘ ਦੀ ਮਾਨਸਿਕ ਤੌਰ 'ਤੇ ਬੀਮਾਰ ਹੋਣ ਕਰਕੇ ਦਵਾਈ ਫਰੀਦਕੋਟ ਦੇ ਮੈਡੀਕਲ ਕਾਲਜ ਤੋਂ ਚੱਲ ਰਹੀ ਸੀ।
14 ਮਾਰਚ ਦੀ ਰਾਤ ਨੂੰ ਜਦੋਂ ਉਹ ਘਰ ਦੇ ਕੰਮਕਾਜ ਕਰ ਰਹੀ ਸੀ ਤਾਂ ਉਸਦੇ ਬੇਟੇ ਰੇਸ਼ਮ ਸਿੰਘ ਨੇ ਗੁੱਸੇ ਵਿਚ ਆਪਣੇ ਪਿਤਾ ਚੰਦ ਸਿੰਘ ਦੇ ਸਿਰ ਵਿਚ ਘੋਟਣੇ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ। ਜਿਸ 'ਤੇ ਪੁਲਸ ਨੇ ਰੇਸ਼ਮ ਸਿੰਘ ਦੇ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਸੀ।