ਵਿਦੇਸ਼ ਭੇਜਣ ਲਈ ਦਿੱਤੇ ਪੈਸੇ ਵਾਪਸ ਮੰਗਣ ’ਤੇ ਪਿਓ-ਪੁੱਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੀਤਾ ਜ਼ਖ਼ਮੀ

Sunday, Aug 14, 2022 - 12:11 PM (IST)

ਵਿਦੇਸ਼ ਭੇਜਣ ਲਈ ਦਿੱਤੇ ਪੈਸੇ ਵਾਪਸ ਮੰਗਣ ’ਤੇ ਪਿਓ-ਪੁੱਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੀਤਾ ਜ਼ਖ਼ਮੀ

ਤਰਨਤਾਰਨ (ਜ.ਬ) - ਜ਼ਿਲ੍ਹਾ ਤਰਨਤਾਰਨ ਦੇ ਪਿੰਡ ਝੰਡੇਰ ਵਿਖੇ ਵਿਦੇਸ਼ ਭੇਜਣ ਲਈ ਦਿੱਤੇ ਪੈਸੇ ਵਾਪਸ ਮੰਗਣ ਨੂੰ ਲੈ ਕੇ ਹੋਏ ਤਕਰਾਰ ਦੇ ਚੱਲਦਿਆਂ ਦੋ ਵਿਅਕਤੀਆਂ ਵਲੋਂ ਪਿਓ-ਪੁੱਤ ਨੂੰ ਕੁੱਟ ਮਾਰ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਵਲੋਂ ਕੇਸ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ: ਮਾਮਲਾ ਕੰਪਲੈਕਸ ’ਚ ਮ੍ਰਿਤਕ ਮਿਲੀ ਬੱਚੀ ਦਾ, ਪੋਸਟਮਾਰਟਮ ਤੋਂ ਬਾਅਦ ਪਿਤਾ ਨੂੰ ਸੌਂਪੀ ਢਾਈ ਸਾਲਾ ਦੀਪਜੋਤ ਦੀ ਲਾਸ਼

ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਜਗਦੀਸ਼ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਝੰਡੇਰ ਨੇ ਦੱਸਿਆ ਕਿ ਬੀਤੀ 8 ਅਗਸਤ ਨੂੰ ਉਹ ਆਪਣੇ ਬੇਟੇ ਮਨਜੀਤ ਸਿੰਘ ਨਾਲ ਖੇਤਾਂ ਨੂੰ ਜਾ ਰਿਹਾ ਸੀ। ਪਿੰਡ ਦੇ ਹੀ ਗੁਰਦਿਆਲ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਹਮਸਲਾਹ ਹੋ ਕੇ ਉਸ ਨੂੰ ਅਤੇ ਉਸ ਦੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਅਤੇ ਜ਼ਖ਼ਮੀ ਕਰ ਦਿੱਤਾ। ਕੁੱਟਮਾਰ ਤੋਂ ਬਾਅਦ ਉਕਤ ਲੋਕ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਕੁੱਟਮਾਰ ਕਰਨ ਦੀ ਵਜ੍ਹਾ ਇਹ ਕਿ ਉਕਤ ਵਿਅਕਤੀਆਂ ਨੇ ਉਸ ਦੇ ਬੇਟੇ ਨੂੰ ਵਿਦੇਸ਼ ਭੇਜਣ ਲਈ 2 ਲੱਖ ਰੁਪਏ ਲਏ ਸਨ ਲੇਕਿਨ ਉਨ੍ਹਾਂ ਨੇ ਉਸ ਦੇ ਬੇਟੇ ਨੂੰ ਵਿਦੇਸ਼ ਨਹੀਂ ਭੇਜਿਆ, ਜਿਸ ਕਰਕੇ ਉਹ ਆਪਣੇ ਪੈਸੇ ਵਾਪਸ ਮੰਗਦੇ ਸੀ। 

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ

ਇਸ ਸਬੰਧੀ ਏ.ਐੱਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਗੁਰਦਿਆਲ ਸਿੰਘ ਪੁੱਤਰ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀਆਨ ਪਿੰਡ ਝੰਡੇਰ ਖ਼ਿਲਾਫ਼ ਮੁਕੱਦਮਾ ਨੰਬਰ 157 ਧਾਰਾ 323/324/326/506/34 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।


author

rajwinder kaur

Content Editor

Related News