ਕਲਯੁਗੀ ਪਿਤਾ ਦੀ ਸ਼ਰਮਨਾਕ ਕਰਤੂਤ, ਨਾਬਾਲਗ ਧੀ ਨੂੰ ਵੀ ਨਾ ਬਖਸ਼ਿਆ

Friday, Apr 21, 2023 - 04:39 PM (IST)

ਕਲਯੁਗੀ ਪਿਤਾ ਦੀ ਸ਼ਰਮਨਾਕ ਕਰਤੂਤ, ਨਾਬਾਲਗ ਧੀ ਨੂੰ ਵੀ ਨਾ ਬਖਸ਼ਿਆ

ਰਾਜਪੁਰਾ (ਮਸਤਾਨਾ) : ਆਪਣੀ ਨਾਬਾਲਗ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਕੁੜੀ ਦੀ ਸ਼ਿਕਾਇਤ ’ਤੇ ਪਿਤਾ ਖ਼ਿਲਾਫ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਸੁੱਤੀ ਪਈ ਸੀ ਤਾਂ ਉਸ ਦਾ ਪਿਤਾ ਪਹਿਲਾਂ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਿਆ ਅਤੇ ਫਿਰ ਉਸ ਨੇ ਲੜਕੀ ਦੇ ਪ੍ਰਾਈਵੇਟ ਗੁਪਤ ਅੰਗਾਂ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਜਦੋਂ ਮੁਦੈਲਾ ਨੇ ਰੌਲਾ ਪਾਇਆ ਤਾਂ ਉਸ ਦੀ ਮਾਤਾ ਨੇ ਦੋਸ਼ੀ ਨੂੰ ਪਰੇ ਕਰ ਦਿੱਤਾ। 

ਉਕਤ ਨੇ ਪੁਲਸ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰੀ ਉਸ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਰਹਿੰਦਾ ਸੀ ਅਤੇ ਇਸ ਘਟਨਾ ਤੋਂ ਬਾਅਦ ਉਸ ਨੇ ਸਾਨੂੰ ਇਹ ਧਮਕੀ ਦਿੱਤੀ ਕਿ ਅਸੀਂ ਕਿਸੇ ਨੂੰ ਵੀ ਇਸ ਬਾਰੇ ਨਾ ਦੱਸੀਏ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਉਸ ਦੇ ਪਿਤਾ ਖ਼ਿਲਾਫ ਧਾਰਾ 376, 354, 506 ਸੈਕਸ਼ਨ 6, 10 ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News