ਪਿਓ ਨੇ ਆਪਣੀ ਹੀ ਬੱਚੀ ਨੂੰ ਕੀਤਾ ਅਗਵਾ, ਜਾਣੋ ਕੀ ਹੈ ਪੂਰਾ ਮਾਮਲਾ

Sunday, Mar 07, 2021 - 02:58 PM (IST)

ਪਿਓ ਨੇ ਆਪਣੀ ਹੀ ਬੱਚੀ ਨੂੰ ਕੀਤਾ ਅਗਵਾ, ਜਾਣੋ ਕੀ ਹੈ ਪੂਰਾ ਮਾਮਲਾ

ਮੋਗਾ (ਆਜ਼ਾਦ): ਜ਼ਿਲ੍ਹੇ ਦੇ ਪਿੰਡ ਰੌਲੀ ਨਿਵਾਸੀ ਪੁਲਸ ਇੰਸਪੈਕਟਰ ਚਮਕੌਰ ਸਿੰਘ ਦੇ ਬੇਟੇ ਸੁਖਪਾਲ ਸਿੰਘ ਨੇ ਪਤੀ-ਪਤਨੀ ਵਿਚਕਾਰ ਚੱਲਦੇ ਆ ਰਹੇ ਘਰੇਲੂ ਵਿਵਾਦ ਨੂੰ ਲੈ ਕੇ ਆਪਣੀ ਹੀ ਨੰਨ੍ਹੀ ਬੇਟੀ ਨੂੰ ਜ਼ਬਰਦਸਤੀ ਅਗਵਾਹ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਧਰਮਕੋਟ ਪੁਲਸ ਵਲੋਂ ਰਾਨੋ ਬਾਈ ਨਿਵਾਸੀ ਪਿੰਡ ਕਾਵਾਂ ਦੀ ਸ਼ਿਕਾਇਤ ’ਤੇ ਸੁਖਪਾਲ ਸਿੰਘ, ਉਸਦੀ ਪਤਨੀ ਪਰਮਜੀਤ ਕੌਰ ਦੋਨੋਂ ਨਿਵਾਸੀ ਪਿੰਡ ਰੌਲੀ, ਵੱਡਾ ਸਿੰਘ ਅਤੇ ਕਾਲੂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਰਾਨੋ ਬਾਈ ਨੇ ਕਿਹਾ ਕਿ ਉਹ ਆਂਗਣਵਾੜੀ ਸੈਂਟਰ ਕਾਵਾਂ ਵਿਚ ਹੈਲਪਰ ਦੀ ਨੌਕਰੀ ਕਰਦੀ ਹੈ।

ਇਹ ਵੀ ਪੜ੍ਹੋ:  ਧਨੌਲਾ ਦੇ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਬੱਗਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸਾਡੇ ਪਿੰਡ ਦੀ ਹਰਦੀਪ ਕੌਰ ਦਾ ਵਿਆਹ ਸੁਖਪਾਲ ਸਿੰਘ ਨਿਵਾਸੀ ਪਿੰਡ ਰੋਲੀ ਨਾਲ ਹੋਇਆ ਸੀ, ਜਿਸ ਦੀ ਇਕ 3 ਸਾਲ ਦੀ ਬੇਟੀ ਨਾਨਕਜੋਤ ਕੌਰ ਹੈ, ਉਸਨੇ ਕਿਹਾ ਕਿ ਹਰਦੀਪ ਕੌਰ ਦਾ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਘਰੇਲੂ ਵਿਵਾਦ ਦੇ ਚੱਲਦੇ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਉਸਦੀ ਮਾਂ ਵੀ ਆਂਗਣਵਾੜੀ ਸੈਂਟਰ ਵਿਚ ਕੰਮ ਕਰਦੀ ਹੈ। ਬੀਤੀ 1 ਮਾਰਚ ਨੂੰ ਜਦ ਨਾਨਕਜੋਤ ਕੌਰ ਨੂੰ ਉਸਦੀ ਨਾਨੀ ਆਂਗਣਵਾੜੀ ਸੈਂਟਰ ਉਸ ਨੂੰ ਆਪਣੇ ਨਾਲ ਲੈ ਕੇ ਆਈ ਤਾਂ ਦੋਸ਼ੀ ਕੰਧ ਟੱਪ ਕੇ ਆਂਗਣਵਾੜੀ ਸੈਂਟਰ ’ਚ ਦਾਖਲ ਹੋਏ ਅਤੇ ਸੁਖਪਾਲ ਸਿੰਘ ਆਪਣੀ ਨੰਨ੍ਹੀ ਬੇਟੀ ਨਾਨਕਜੋਤ ਕੌਰ ਨੂੰ ਆਪਣੇ ਸਾਥੀਆਂ ਦੀ ਮੱਦਦ ਨਾਲ ਜ਼ਬਰਦਸਤੀ ਚੁੱਕ ਕੇ ਆਪਣੇ ਨਾਲ ਲੈ ਜਾਣ ਲੱਗਾ ਤਾਂ ਮੈਂ ਵਿਰੋਧ ਕੀਤਾ ਅਤੇ ਉਸ ਨੂੰ ਰੋਕਣ ਦਾ ਯਤਨ ਕੀਤਾ, ਪਰ ਦੋਸ਼ੀ ਮੇਰੇ ਨਾਲ ਧੱਕਾਮੁੱਕੀ ਕਰ ਕੇ ਨਾਨਕਜੋਤ ਕੌਰ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਲੈ ਗਏ।

ਇਹ ਵੀ ਪੜ੍ਹੋ: ਪਿੰਡ ਖੁੱਡੀ ਖੁਰਦ ਦੇ ਗੁਰੂ ਘਰ ’ਚ ਹੋਈ ਬੇਅਦਬੀ, ਅਣਪਛਾਤਾ ਵਿਅਕਤੀ ਸੀ.ਸੀ.ਟੀ.ਵੀ. ਕੈਮਰੇ ’ਚ ਹੋਇਆ ਕੈਦ

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੇ ਨਾਲ ਹਰਦੀਪ ਕੌਰ ਦੀ ਆਪਣੀ ਬੇਟੀ ਨੂੰ ਵਾਪਸ ਕਰਵਾਉਣ ਲਈ ਗੱਲਬਾਤ ਚੱਲ ਰਹੀ ਸੀ, ਪਰ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਉਸਦੀ ਬੇਟੀ ਨੂੰ ਵਾਪਸ ਨਹੀਂ ਕੀਤਾ, ਜਿਸ ’ਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਗੈਂਗਸਟਰ ਅਬਦੁਲ ਰਸੀਦ ਕਤਲ ਕਾਂਡ ਸ਼ਾਮਲ ਦੋ ਨੌਜਵਾਨ ਹਥਿਆਰਾਂ ਸਣੇ ਕਾਬੂ


author

Shyna

Content Editor

Related News