ਕੁਝ ਪਲਾਂ ਵਿਚ ਹੀ ਬਾਹਰ ਕੱਢ ਲਿਆ ਜਾਵੇਗਾ ਫਤਿਹਵੀਰ, ਹਸਪਤਾਲ 'ਚ ਪੁਖਤਾ ਇੰਤਜ਼ਾਮ

Sunday, Jun 09, 2019 - 08:29 PM (IST)

ਕੁਝ ਪਲਾਂ ਵਿਚ ਹੀ ਬਾਹਰ ਕੱਢ ਲਿਆ ਜਾਵੇਗਾ ਫਤਿਹਵੀਰ, ਹਸਪਤਾਲ 'ਚ ਪੁਖਤਾ ਇੰਤਜ਼ਾਮ

ਸੰਗਰੂਰ (ਯਾਦਵਿੰਦਰ ) ਜ਼ਿਲਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਜਿਥੇ ਵੀਰਵਾਰ ਨੂੰ ਦੋ ਸਾਲ ਦਾ ਫਤਿਹਵੀਰ ਸਿੰਘ 120 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਸੀ ਅਤੇ ਲਗਾਤਾਰ 75 ਘੰਟਿਆਂ ਦੇ ਬਚਾਅ ਕਾਰਜਾਂ ਤੋਂ ਬਾਅਦ ਜਦੋਂ ਐਨ ਡੀ ਆਰ ਐਫ ਦੇ ਮੈਂਬਰ ਨੇ ਉਸ ਨੂੰ ਬਾਹਰ ਕੱਢਣ ਲਈ ਬਰਾਬਰ ਬਣਾਏ ਬੋਰ ਵਿਚ ਉਤਰ ਚੁੱਕੇ ਹਨ ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੇਣ ਲਈ ਸੰਗਰੂਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਜਿੱਥੇ ਅੱਠ ਸੀਨੀਅਰ ਡਾਕਟਰਾਂ ਦੀ ਟੀਮ ਮੋਜੂਦ ਹੈ ੳਥੇ ਹੀ ਡੀਐਸਪੀ ਸੰਗਰੂਰ ਸਤਪਾਲ ਸ਼ਰਮਾ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਤੇ ਟਰੈਫਿਕ ਮੁਲਾਜਮਾਂ ਨਾਲ ਮੌਜੂਦ ਹਨ। ਜੱਗ ਬਾਣੀ ਨਾਲ ਗੱਲ ਕਰਦਿਆਂ ਸੀਨੀਅਰ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਐਮਰਜੈਂਸੀ ਵਾਰਡ ਵਿਚ ਵਿਸ਼ੇਸ਼ ਵੀ ਵੀ ਆਈ ਪੀ ਰੂਮ ਵਿਚ ਜਿਥੇ ਸਭ ਲੋੜੀਂਦੀਆਂ ਸਹੂਲਤਾਂ ਹਨ ਵਿਚ ਡਾਕਟਰਾਂ ਦੀ ਟੀਮ ਤਿਆਰ ਹੈ।


author

Sunny Mehra

Content Editor

Related News