ਜਲਦ ਮਿਲੇਗਾ ਫਤਿਹ, ਆਖਰੀ ਪੜਾਅ ਵਿਚ ਪਹੁੰਚਿਆ Rescue Operation (ਦੇਖੋ LIVE)
Monday, Jun 10, 2019 - 05:10 AM (IST)
ਜਲੰਧਰ (ਵੈਬ ਡੈਸਕ)-ਸੰਗਰੂਰ ਜ਼ਿਲੇ ਦੇ ਪਿੰਡ ਭਗਵਾਨਪੁਰ ਵਿਚ ਬੋਰਵੈਲ ਵਿਚ ਡਿੱਗੇ ਫਤਿਹਵੀਰ ਸਿੰਘ ਨੂੰ ਪਿਛਲੇ 84 ਘੰਟਿਆਂ ਤੋਂ ਚੱਲ ਕੋਸ਼ੀਸ਼ਾਂ ਆਪਣੇ ਆਖਰੀ ਪੜਾਅ ਉਤੇ ਪਹੁੰਚ ਗਈਆਂ ਹਨ। ਕਿਸੇ ਵੇਲੇ ਵੀ ਫਤਿਹਵੀਰ ਸਿੰਘ ਨੂੰ ਬੋਰ ਵੈਲ ਵਿਚੋਂ ਬਾਹਰ ਕੱਢ ਲਿਆ ਜਾਵੇਗਾ। ਐੱਨ. ਡੀ. ਆਰ. ਐੱਫ, ਦੀ ਟੀਮ ਲਗਾਤਾਰ ਸਥਾਨਕ ਲੋਕਾਂ ਤੇ ਡੇਰਾ ਪ੍ਰੇਮੀਆਂ ਦੀ ਮਦਦ ਨਾਲ ਰੈਸਕਿਊ ਆਪ੍ਰੇਸ਼ਨ ਚਲਾ ਰਹੀਆਂ ਹਨ। ਅੱਜ ਫਤਿਹਵੀਰ ਦਾ ਜਨਮ ਦਿਨ ਵੀ ਹੈ। ਇਥੇ ਦੱਸ ਦਇਏ ਕਿ ਫਤਿਹਵੀਰ ਬੀਤੇ ਵੀਰਵਾਰ ਸ਼ਾਮ 4.20 ਵਜੇ ਖੇਡਦੇ ਸਮੇਂ ਬੋਰਵੈੱਲ ਵਿਚ ਜਾ ਡਿੱਗਾ ਸੀ। ਜਿਸ ਨੂੰ ਬੋਰਵੈਲ ਵਿਚੋਂ ਬਾਹਰ ਕੱਢਣ ਦੀਆਂ ਕੋਸ਼ੀਸ਼ਾਂ ਲਗਾਤਾਰ ਚੱਲ ਰਹੀਆਂ ਹਨ।