ਫਤਿਹਵੀਰ ਦੀ ਮੌਤ ਤੋਂ ਵੀ ਨਹੀਂ ਲਿਆ ਸਬਕ, ਜਲੰਧਰ ''ਚ ਖੁੱਲ੍ਹੇ ਪਏ ਨੇ ''ਮੌਤ ਦੇ ਖੂਹ''

Wednesday, Jun 12, 2019 - 05:51 PM (IST)

ਫਤਿਹਵੀਰ ਦੀ ਮੌਤ ਤੋਂ ਵੀ ਨਹੀਂ ਲਿਆ ਸਬਕ, ਜਲੰਧਰ ''ਚ ਖੁੱਲ੍ਹੇ ਪਏ ਨੇ ''ਮੌਤ ਦੇ ਖੂਹ''

ਜਲੰਧਰ— ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਬੋਰਵੈੱਲ 'ਚ ਡਿੱਗਣ ਕਾਰਨ ਫਤਿਹਵੀਰ ਸਿੰਘ ਦੀ ਮੌਤ ਤੋਂ ਬਾਅਦ ਹੀ ਪੰਜਾਬ ਸਰਕਾਰ ਜਾਗੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰਕੇ ਕਿਹਾ ਹੈ ਕਿ ਖੁੱਲ੍ਹੇ ਸੀਵਰੇਜ ਲਾਈਨਾਂ ਦੇ ਮੈਨਹੋਲ, ਬੋਰਵੈੱਲ ਆਦਿ ਬੰਦ ਕਰਵਾਏ ਜਾਣ। ਜਨਤਾ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ।
ਇਸ ਤੋਂ ਬਾਅਦ ਜਲੰਧਰ ਦੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦੇ ਛੁੱਟੀ 'ਤੇ ਹੋਣ ਦੇ ਚਲਦਿਆਂ ਏ. ਡੀ. ਸੀ. ਕੁਲਵੰਤ ਸਿੰਘ ਵੀ ਸਾਰੇ ਵਿਭਾਗਾਂ ਨੂੰ ਕਿਹਾ ਕਿ ਉਹ ਸੇਫਟੀ ਦੇ ਇੰਤਜ਼ਾਮ ਕਰਨ। ਹੁਕਮ ਮਿਲਣ ਦੇ ਬਾਵਜੂਦ ਵੀ ਜਲੰਧਰ ਦੇ ਕੁਝ ਇਲਾਕਿਆਂ 'ਚ ਖੂਹ ਖੁੱਲ੍ਹੇ ਪਾਏ ਗਏ ਹਨ, ਜੋ ਸਿੱਧੇ ਤੌਰ 'ਤੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। 

ਨੈਸ਼ਨਲ ਹਾਈਵੇਅ 'ਤੇ ਬੇਅੰਤ ਸਿੰਘ ਪਾਰਕ 'ਚ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਸੀਵਰੇਜ ਡਿਸਪੋਜ਼ਲ ਹਨ। ਇਸ ਦੇ ਕਰੀਬ 30 ਫੁੱਟ ਡੂੰਘੇ 2 ਖੂਹ ਬਣੇ ਹੋਏ ਹਨ। ਇਨ੍ਹਾਂ 'ਚ ਕੋਈ ਡਿੱਗ ਨਾ ਜਾਵੇ, ਇਸ ਨੂੰ ਰੋਕਣ ਲਈ ਕੰਡਿਆਲੀ ਤਾਰ ਲਗਾਉਣ ਲਈ ਸਟੀਲ ਦੇ ਰਾਡ ਲਗਾਏ ਹਨ ਪਰ ਕੰਡਿਆਲੀ ਤਾਰ ਗਾਇਬ ਹੈ। ਇਨ੍ਹਾਂ ਦੋਹਾਂ ਖੋਹਾਂ 'ਤੇ ਰੋਜ਼ਾਨਾ ਸ਼ਾਮ ਬੱਚੇ ਖੇਡਦੇ ਹਨ ਅਤੇ ਦਿਨ ਦੇ ਸਮੇਂ ਦਰੱਖਤ ਦੀ ਹਰਿਆਲੀ ਹੇਠਾਂ ਬੈਠ ਕੇ ਕਈ ਵਰਕਰ ਵੀ ਸੌਂਦੇ ਹਨ। 

PunjabKesari

ਉਥੇ ਹੀ ਸਿਟੀ ਦੇ ਫੋਕਲ ਪੁਆਇੰਟ ਐਕਸਟੈਨਸ਼ਨ 'ਚ ਜ਼ਿਲਾ ਇੰਡਸਟਰੀ ਕੇਂਦਰ ਦੀ ਕੰਧ ਦੇ ਨਾਲ ਸੀਵਰੇਜ ਦੇ ਡਿਸਪੋਜ਼ਲ ਦੇ ਖੂਹ 'ਤੇ ਢੱਕਣ ਨਹੀਂ ਹੈ। ਰੋਜ਼ਾਨਾ ਸਰਕਾਰੀ ਸਕੂਲ ਤੋਂ ਛੁੱਟੀ ਹੋਣ ਦੇ ਬਾਅਦ ਸ਼੍ਰੀ ਗੁਰੂ ਅਮਰਦਾਸ ਨਗਰ ਵੱਲੋਂ ਇਥੋਂ ਹੀ ਬੱਚੇ ਲੰਘਦੇ ਹਨ। 
ਡ੍ਰੇਨ 'ਤੇ ਖੁੱਲ੍ਹਿਆ ਮੈਨਹੋਲ 
ਸੀਵਰੇਜ ਬੋਰਡ ਨੇ ਡੀ. ਏ. ਵੀ. ਕਾਲਜ ਤੋਂ ਸਬਜ਼ੀ ਮੰਡੀ ਨੂੰ ਜਾਂਦੇ ਹੋਏ ਕਾਲਾ ਸੰਘਿਆਂ ਡ੍ਰੇਨ ਦੇ ਕੰਢੇ ਨਵੀਂ ਸੀਵਰੇਜ ਲਾਈਨ ਤਿਆਰ ਕੀਤੀ ਗਈ ਹੈ। ਇਸ ਦੇ ਬਾਕੀ ਸਾਰੇ ਮੈਨਹੋਲ ਕਵਰ ਹਨ ਪਰ ਬਿਲਕੁਲ ਸੜਕ ਦੇ ਕੰਢੇ ਮੈਨਹੋਲ ਖੁੱਲ੍ਹਿਆ ਹੈ। ਕੰਸਟਰਕਸ਼ਨ ਸਾਈਟ ਦੀ ਕੋਈ ਬੈਰੀਕੇਡਿੰਗ ਵੀ ਨਹੀਂ ਕੀਤੀ ਗਈ ਹੈ। ਇਸ ਦੇ ਇਲਾਵਾ ਇਸੇ ਲਾਈਨ 'ਤੇ ਰਤਨ ਨਗਰ 'ਚ ਦੋ ਮੈਨਹੋਲ ਖੁੱਲ੍ਹੇ ਪਏ ਹਨ। ਦਰਅਸਲ ਇਸ ਜਗ੍ਹਾ 'ਤੇ ਦਿਨ 'ਚ ਕਾਫੀ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਇਹ ਮੈਨਹੋਲ ਬੱਚਿਆਂ ਦੇ ਲਈ ਕਿਸੇ ਵੀ ਸਮੇਂ ਮੁਸੀਬਤ ਬਣ ਸਕਦੇ ਹਨ।


author

shivani attri

Content Editor

Related News