ਫਤਿਹਗੜ੍ਹ ਸਾਹਿਬ ''ਚ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਜਾਮ, ਸਰਹਿੰਦ ''ਚ ਰੋਕੀਆਂ ਗਈਆਂ ਰੇਲ ਗੱਡੀਆਂ
Friday, Mar 26, 2021 - 10:04 AM (IST)
ਫਤਿਹਗੜ੍ਹ ਸਾਹਿਬ (ਵਿਪਨ) : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸੰਘਰਸ਼ ਤਹਿਤ 'ਭਾਰਤ ਬੰਦ' ਦੇ ਸੱਦੇ 'ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਰਖਾਣ ਮਾਜਰਾ ਕੋਲ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਉੱਥੇ ਹੀ ਸਰਹਿੰਦ ਵਿਖੇ ਤਿੰਨ ਰੇਲ ਗੱਡੀਆਂ ਨੂੰ ਰੋਕਿਆ ਗਿਆ ਹੈ। ਜੰਮੂ ਤੋਂ ਦਿੱਲੀ ਜਾ ਰਹੀ ਸ਼ਿਵ ਸ਼ਕਤੀ ਐਕਸਪ੍ਰੈੱਸ, ਗੁਹਾਟੀ ਤੋਂ ਜੰਮੂ ਜਾ ਰਹੀ ਐਕਸਪ੍ਰੈੱਸ ਅਤੇ ਅੰਬਾਲਾ ਤੋਂ ਲੁਧਿਆਣਾ ਜਾ ਰਹੀ ਯਾਤਰੀ ਗੱਡੀ ਇੱਥੇ ਰੋਕੀ ਗਈ ਹੈ।
ਸਰਹਿੰਦ ਵਿਖੇ ਕਿਸਾਨਾਂ ਨੇ ਜੀ. ਟੀ. ਰੋਡ ਜਾਮ ਕਰ ਦਿੱਤਾ ਹੈ। ਦਿੱਲੀ ਤੋਂ ਅੰਮ੍ਰਿਤਸਰ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਹੈ। ਟੂਰਿਸਟ ਬੱਸਾਂ 'ਚ ਸਵਾਰ ਹੋ ਕੇ ਯੂ. ਪੀ. ਜਾਣ ਵਾਲੇ ਮੁਸਾਫ਼ਰ ਵੀ ਧਰਨੇ 'ਚ ਸ਼ਾਮਲ ਹੋਏ ਅਤੇ ਕਿਹਾ ਕਿ ਉਹ ਸ਼ਾਮ ਤੱਕ ਕਿਸਾਨਾਂ ਦੇ ਨਾਲ ਬੈਠੇ ਰਹਿਣਗੇ। ਕਿਸਾਨਾਂ ਨੇ ਜਾਮ 'ਚ ਫਸੇ ਲੋਕਾਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਸ਼ੁਰੂ ਕਰ ਦਿੱਤਾ ਹੈ।
ਇਸ ਸਮੇਂ ਕਿਸਾਨ ਆਗੂ ਨਿਰਮਲ ਸਿੰਘ ਨੇ ਬੋਲਦਿਆਂ ਕਿਹਾ ਕਿ ਅਸੀਂ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ 'ਤੇ ਸਵੇਰੇ 6 ਵਜੇ ਹੀ ਹਾਈਵੇਅ ਨੂੰ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਡਰੱਗ ਕੇਸ 'ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਲੁਧਿਆਣਾ ਦੇ ਸਾਬਕਾ DIG ਸਣੇ 5 ਅਫ਼ਸਰ ਮੁਅੱਤਲ
ਇਸ ਦੌਰਾਨ ਡਰਾਈਵਰ ਭਾਈਚਾਰਾ ਆਪ ਹੀ ਆਪਣੀਆਂ ਗੱਡੀਆਂ ਹਾਈਵੇਅ 'ਤੇ ਖੜ੍ਹੀਆਂ ਕਰਕੇ ਉਨ੍ਹਾਂ ਦਾ ਸਾਥ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਬਜ਼ਾਰਾਂ ਨੂੰ ਬੰਦ ਕਰਵਾਇਆ ਜਾਵੇਗਾ ਅਤੇ ਰੇਲਾਂ ਵੀ ਨਹੀਂ ਚੱਲਣ ਦਿੱਤੀਆਂ ਜਾਣਗੀਆਂ।
ਨੋਟ : ਕਿਸਾਨਾਂ ਵੱਲੋਂ 'ਭਾਰਤ ਬੰਦ' ਦੇ ਸੱਦੇ 'ਤੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ