ਭਾਖੜਾ ਨਹਿਰ 'ਚੋਂ ਮਿਲੀ ਬੰਬਨੁਮਾ ਚੀਜ਼, ਫੈਲੀ ਸਨਸਨੀ (ਵੀਡੀਓ)

01/20/2019 2:18:14 PM

ਫਤਿਹਗੜ੍ਹ ਸਾਹਿਬ (ਬਿਪਨ ਬੀਜਾ) : ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਨਮਾਜਰਾ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਪਿੰਡ ਗੋਤਾਖੋਰਾਂ ਨੂੰ ਇੱਥੋਂ ਲੰਘਣ ਵਾਲੀ ਭਾਖੜਾ ਨਹਿਰ 'ਚੋਂ ਬੰਬਨੁਮਾ ਚੀਜ਼ ਮਿਲੀ। ਗੋਤਾਖੋਰਾਂ ਦੀ ਸੂਚਨਾ ਤੋਂ ਬਾਅਦ ਪੁਲਸ ਨੇ ਫੌਜ ਦੀ ਇਕ ਪੰਜ ਮੈਂਬਰੀ ਵਫਦ ਦੇ ਨਾਲ ਨਹਿਰ ਦਾ ਨਿਰੀਖਣ ਕੀਤਾ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਖਾੜੀ ਯੁੱਧ ਦੇ ਸਮੇਂ ਬਹੁਤ ਸਾਰੀ ਯੁੱਧ ਦੀ ਸਮੱਗਰੀ ਕਬਾੜ ਨਾਲ ਰੁੜ ਕੇ ਨਹਿਰ 'ਚ ਆ ਗਈ ਹੋਵੇ ਪਰ ਇਸ ਦਾ ਸਹੀ ਨਿਰੀਖਣ ਨਹਿਰ ਦਾ ਪਾਣੀ ਰੁਕਣ ਤੋਂ ਬਾਅਦ ਕੀਤਾ ਜਾ ਸਕੇਗਾ। 

ਇਸ ਸਬੰਧੀ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਫੌਜ ਪਾਣੀ ਰੁਕਣ 'ਤੇ ਨਹਿਰ 'ਚੋਂ ਸਾਰੀ ਸਮੱਗਰੀ ਕੱਢੇਗੀ ਤੇ ਪਾਣੀ 'ਚੋਂ ਮਿਲਣ ਵਾਲੀ ਸਾਰੀ ਜੰਗੀ ਸਮੱਗਰੀ ਨੂੰ ਨਸ਼ਟ ਕੀਤਾ ਜਾਵੇਗਾ, ਉਦੋਂ ਤੱਕ ਨਹਿਰ 'ਚ ਗੋਤਾਖੋਰਾਂ ਦੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।  


Baljeet Kaur

Content Editor

Related News