ਮਾਪਿਆਂ ਦੀ ਲਾਪਰਵਾਹੀ ਨੇ 3 ਸਾਲਾ ਮਾਸੂਮ ਦੀ ਜਾਨ ਪਾਈ ਖਤਰੇ 'ਚ (ਵੀਡੀਓ)

Saturday, Jun 15, 2019 - 12:09 PM (IST)

ਫਤਿਹਗੜ੍ਹ ਸਾਹਿਬ (ਵੈੱਬ ਡੈਸਕ)—ਆਏ ਦਿਨ ਮਾਪਿਆਂ ਦੀ ਲਾਪਰਵਾਹੀਆਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ 3 ਸਾਲਾ ਮਾਸੂਮ ਬੱਚੇ ਦਾ ਨਾਂਅ ਮਨਜੋਤ ਸਿੰਘ ਹੈ। ਜੋ 1 ਘੰਟੇ ਦੇ ਕਰੀਬ ਤਪਦੀ ਧੁੱਪ ਹੇਠ ਇਨੋਵਾ ਗੱਡੀ 'ਚ ਫੱਸਿਆ ਰਿਹਾ। ਬੱਚੇ ਨੇ ਬਾਰੀਆਂ 'ਤੇ ਹੱਥ ਮਾਰ-ਮਾਰ ਕਾਰ ਪਾਰਕਿੰਗ ਦੇ ਮੁਲਜ਼ਮਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਨ੍ਹਾਂ ਨੇ ਗੱਡੀ ਦਾ ਲੋਕ ਤੋੜ ਕੇ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢਿਆ। 

ਇਸ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ ਤੇ ਜੱਜ ਅੱਗੇ ਬੱਚੇ ਨੂੰ ਪੇਸ਼ ਕਰ ਘਰਦਿਆਂ ਦੇ ਹਵਾਲੇ ਕੀਤਾ। ਇਸ ਦੌਰਾਨ ਬੱਚੇ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਬੱਚਾ ਗੱਡੀ 'ਚ ਸੁੱਤਾ ਰਹਿ ਗਿਆ ਉਨ੍ਹਾਂ ਨੂੰ ਲੱਗਿਆ ਕਿ ਬੱਚਾ ਗੱਡੀ 'ਚੋਂ ਉਤਰ ਚੁੱਕਾ ਹੈ ਤੇ ਜਿਸ ਤੋਂ ਬਾਅਦ ਉਹ ਆਪਣਾ ਕੰਮ ਕਰਵਾਉਣ ਕਚਹਿਰੀਆਂ ਚਲੇ ਗਏ ਸਨ। 

ਜ਼ਿਕਰਯੋਗ ਹੈ ਕਿ ਰੱਬ ਦੀ ਮਿਹਰ ਰਹੀ ਕਿ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ। ਪਰ ਪਰਿਵਾਰ ਨੂੰ ਆਪਣੇ ਬੱਚਿਆਂ ਦੀ ਰਾਖੀ ਪ੍ਰਤੀ ਪੂਰਾ ਜਾਗਰੂਕ ਰਹਿਣਾ ਚਾਹੀਦਾ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬੱਚਿਆ ਜਾ ਸਕੇ। 


author

Shyna

Content Editor

Related News