ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋੜਵੰਦਾਂ ਲਈ ਵੱਡਾ ਸਹਾਰਾ ਸਿੱਧ ਹੋ ਰਹੀ ਹੈ : ਕਮੇਟੀ ਮੈਂਬਰ

Friday, Mar 27, 2020 - 02:32 PM (IST)

ਫਤਿਹਗੜ੍ਹ ਸਾਹਿਬ (ਜਗਦੇਵ) - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਵਿਚ ਲੱਗੇ ਹੋਏ ਕਰਫ਼ਿਊ ਦੌਰਾਨ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਭੇਜ ਕੇ ਢਿੱਡ ਭਰਨ ਦੀ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ। ਇਸੇ ਸੇਵਾ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਲਈ 15 ਕੁਇੰਟਲ ਆਲੂਆਂ ਦੀ ਰਸਦ ਲੰਗਰ ਵਿਚ ਭੇਟ ਕੀਤੀ ਗਈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਭਾਈ ਰੰਧਾਵਾ ਨੇ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਲੋੜਵੰਦਾਂ ਲਈ ਇਕ ਵੱਡਾ ਸਹਾਰਾ ਸਿੱਧ ਹੋ ਰਹੀ ਹੈ। ਗੁਰੂ ਸਾਹਿਬ ਵਲੋਂ ਚਲਾਈ ਗਈ ਲੰਗਰ ਪ੍ਰਥਾ ਅਨੁਸਾਰ ਗੁਰੂ ਘਰ ਹੀ ਸਭ ਭੁੱਖਿਆਂ ਦੇ ਢਿੱਡ ਭਰਨ ਵਿਚ ਦਿਨ ਰਾਤ 24 ਘੰਟੇ ਚੱਲਦਾ ਰਹਿੰਦਾ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ : ਪੰਜਾਬ ਸਰਕਾਰ ਨੇ ਜ਼ੋਮੈਟੋ ਨਾਲ ਕੀਤਾ ਸਮਝੌਤਾ, ਹੁਣ ਹੋਵੇਗੀ ਜ਼ਰੂਰੀ ਚੀਜ਼ਾਂ ਦੀ ਸਪਲਾਈ

ਪੜ੍ਹੋ ਇਹ ਵੀ ਖਬਰ - ਗਰਭਵਤੀ ਪਤਨੀ ਨੂੰ ਹਸਪਤਾਲ ਲਿਜਾਂਦੇ ਨੌਜਵਾਨ ਦੀ ਪੁਲਸ ਵਲੋਂ ਕੁੱਟ-ਮਾਰ (ਵੀਡੀਓ)

ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਹੋਰ ਵੀ ਬਹੁਤ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਜਾਂ ਹੋਰ ਰਸਤੇ ਪੁੱਜਦੇ ਲੋਕਾਂ ਨੂੰ ਅਪੀਲ ਕਰਕੇ ਗੁਰੂ ਘਰ ਵਿਚ ਰਾਸ਼ਨ ਸਮੱਗਰੀ ਪਹੁੰਚਣ ਤਾਂ ਜੋ ਲੰਗਰ ਹੋਰ ਲੰਮੇ ਸਮੇਂ ਤੱਕ ਚੱਲ ਸਕੇ। ਇਹ ਅਪੀਲ ਉਨ੍ਹਾਂ ਇਸ ਕਰਕੇ ਕੀਤੀ ਹੈ ਕਿਉਂਕਿ ਕਰਫਿਊ ਲੱਗਣ ਕਾਰਨ ਲੰਗਰ ਵਿਚ ਪਿੱਛੋਂ ਸਾਮਾਨ ਦੀ ਸਪਲਾਈ ਬੜੀ ਔਖੀ ਪਹੁੰਚ ਰਹੀ ਹੈ। ਦੱਸ ਦੇਈਏ ਕਿ ਦੁਨੀਆਂ ਭਰ ਵਿਚ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਦੇ ਕਾਰਨ ਦੇਸ਼ ਭਰ ’ਚ 21 ਦਿਨਾਂ ਦੇ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਲੋਕ ਨਾ ਹੀ ਆਪਣੇ ਘਰਾਂ ਤੋਂ ਬਾਹਰ ਆ ਸਕਦੇ ਹਨ ਅਤੇ ਨਾ ਹੀ ਕਿਸੇ ਹੋਰ ਦੇ ਘਰ ਜਾ ਸਕਦੇ ਹਨ। 


rajwinder kaur

Content Editor

Related News