ਸਰਕਾਰੀ ਸਕੂਲ ''ਚ 3 ਵਾਰ ਡਿੱਗੀ ਅਸਮਾਨੀ ਬਿਜਲੀ
Friday, Jul 12, 2019 - 06:12 PM (IST)

ਫਤਿਹਗੜ੍ਹ ਸਾਹਿਬ (ਜਗਦੇਵ) : ਫਤਿਹਗੜ੍ਹ ਸਾਹਿਬ ਦੇ ਪਿੰਡ ਗੰਢੂਆਂ ਕਲਾਂ ਦੇ ਸਰਕਾਰੀ ਸਕੂਲ 'ਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦ ਤਿੰਨ ਵਾਰ ਅਸਮਾਨੀ ਬਿਜਲੀ ਡਿੱਗੀ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਸਕੂਲ 'ਚ ਸਾਰੀ ਬਿਜਲੀ ਦੀ ਸਪਲਾਈ ਠੱਪ ਹੋ ਗਈ। ਬੱਚਿਆਂ ਨੇ ਦੱਸਿਆ ਕਿ ਸਵੇਰੇ ਸਾਡੇ 9 ਵਜੇ ਦੇ ਕਰੀਬ ਬਿਜਲੀ ਡਿੱਗੀ, ਜਿਸ 'ਚ ਸਕੂਲ ਦੇ ਕਰੀਬ 35 ਪੱਖੇ, 24 ਕੰਪਿਊਟਰ ਅਤੇ ਹੋਰ ਬਿਜਲੀ ਨਾਲ ਚੱਲਣ ਵਾਲਾ ਸਮਾਨ ਸੜ ਗਿਆ। ਇਸ ਸਬੰਧੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਖੁਸ਼ਕਿਸਮਤ ਨੇ ਕਿ ਬੱਚੇ ਬਿਲਕੁਲ ਠੀਕ ਹਨ।
ਬਰਸਾਤਾਂ ਦੇ ਮੌਸਮ 'ਚ ਅਸਮਾਨੀ ਬਿਜਲੀ ਕਈ ਵਾਰ ਡਿਗਦੀ ਹੈ ਤਾਂ ਜਰੂਰਤ ਹੈ ਉਸ ਵੇਲੇ ਬਿਜਲੀ ਸਪਲਾਈ ਥੋੜੇ ਸਮੇਂ ਲਈ ਬੰਦ ਕਰ ਦਿੱਤੀ ਜਾਵੇ ਤਾਂ ਜੋ ਵੱਡੀ ਘਟਨਾ ਤੋਂ ਬਚਿਆ ਜਾ ਸਕੇ।